ਸ਼੍ਰੀ ਅਨੰਦਪੁਰ ਸਾਹਿਬ:ਸ਼੍ਰੀਅਨੰਦਪੁਰ ਸਾਹਿਬ ਹਲਕੇ ਵਿੱਚ ਹੜ੍ਹਾਂ ਨਾਲ ਸਬੰਧਿਤ ਰੋਜ਼ਾਨਾ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਮੀਨੀ ਪੱਧਰ ਉੱਤੇ ਪਹੁੰਚ ਕਰਨ ਮੌਕੇ ਹਾਲਾਤ ਦੇਖੇ ਜਾ ਰਹੇ ਹਨ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮੇਂਹਦਲੀ ਕਲਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਾਰਨ ਇਹ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਕੱਲ੍ਹ ਵੀ ਸਤਲੁਜ ਦਰਿਆ ਵਿੱਚ ਭਾਰੀ ਪਾਣੀ ਆਉਣ ਦੇ ਕਾਰਨ ਘਰਾਂ ਵਿੱਚ ਖੇਤਾਂ ਵਿੱਚ ਪਾਣੀ ਦਾਖਿਲ ਹੋ ਗਿਆ ਅਤੇ ਪੰਜ ਤੋਂ ਸੱਤ ਫੁੱਟ ਪਾਣੀ ਜਮ੍ਹਾਂ ਹੋਇਆ ਸੀ। ਅੱਜ ਹਾਲਾਤ ਕੁਝ ਠੀਕ ਨਜ਼ਰ ਆ ਰਹੇ ਹਨ ਪਰ ਖਤਰਾ ਬਰਕਰਾਰ ਹੈ। ਕਿਉਂਕਿ ਹਾਲੇ ਬਰਸਾਤ ਦੇ ਸ਼ੁਰੂਆਤੀ ਦਿਨ ਹਨ। ਫਲੱਡ ਗੇਟ ਖੋਲੇ ਜਾ ਰਹੇ ਹਨ ਅਤੇ ਹਿਮਾਚਲ ਦੇ ਉੱਪਰਲੇ ਇਲਾਕੇ ਵਿੱਚ ਭਾਰੀ ਮੀਂਹ ਪੈਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਹਾਲਾਤ ਖਰਾਬ ਨਜ਼ਰ ਆ ਰਹੇ ਹਨ