ਰੂਪਨਗਰ:ਜਿੱਥੇ 1947 ਦੇ ਵਿੱਚ ਭਾਰਤ ਦੇਸ਼ ਨੂੰ ਅਜਾਦੀ ਮਿਲੀ ਸੀ, ਉੱਥੇ ਨਾਲ ਹੀ ਕੁੱਝ ਕਸਬੇ ਅਜਿਹੇ ਹਨ, ਜੋ ਅੱਜ ਵੀ ਗੁਲਾਮੀ ਭਰੀ ਜਿੰਦਗੀ ਜਿਉਣ ਦੇ ਲਈ ਲਈ ਮਜਬੂਰ ਹਨ, ਜੇਕਰ ਗੱਲ ਕੀਤੀ ਜਾਵੇ ਤਾਂ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਤੋਂ ਸਤਲੁਜ ਦਰਿਆ ਪਾਰ ਵਸੇ ਹੋੋੋਏ ਦਰਜਨਾਂ ਪਿੰਡਾਂ ਦੇ ਲੋਕ ਪੱਕਾ ਪੁਲ ਨਾ ਹੋਣ ਕਰਕੇ ਜ਼ਿੰਦਗੀ ਬੜੇ ਔਖੇ ਤਰੀਕੇ ਦੇ ਨਾਲ ਬਸਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਦਰਜਨਾਂ ਪਿੰਡਾਂ ਨੂੰ ਜੋੜਨ ਵਾਲਾ ਇੱਕ ਆਰਜ਼ੀ ਪੁਲ ਪਿੰਡ ਵਾਸੀਆਂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਰੱਬ ਆਸਰੇ ਹੀ ਚੱਲ ਰਿਹਾ ਹੈ। ਸਤਲੁਜ ਦਰਿਆ ਉੱਤੇ ਲੋਹੇ ਦੇ ਗਾਡਰ ਅਤੇ ਟੀਨ ਦੀਆਂ ਚਾਦਰਾਂ ਦੇ ਨਾਲ ਬਣਿਆ ਹੋਇਆ ਆਰਜ਼ੀ ਪੁਲ ਲਕਸ਼ਮਣ ਝੂਲੇ ਤੋਂ ਘੱਟ ਨਹੀਂ ਹੈ।
ਇੱਥੇ ਰਾਤ ਦੇ ਸਮੇਂ ਇਸ ਪੁਲ ਤੋਂ ਲੰਘਣ ਦੇ ਲਈ ਕੋਈ ਵੀ ਲਾਈਟ ਦੀ ਸੁਵਿਧਾ ਨਹੀਂ ਹੈ ਅਤੇ ਬੇਬਸੀ ਭਰੀ ਗੱਲ ਇਹ ਹੈ ਕਿ ਇਸ ਪੁਲ ਤੋਂ ਕੇਵਲ ਮੋਟਰਸਾਈਕਲ ਸਕੂਟਰ ਜਾਂ ਛੋਟੀਆਂ ਕਾਰਾਂ ਹੀ ਲੱਗ ਸਕਦੀਆਂ ਹਨ। ਬੜੀ ਗੱਡੀ ਆਪਣੇ ਘਰ ਲਿਆਉਣ ਦੇ ਲਈ ਇੱਥੋਂ ਦੇ ਵਸਨੀਕਾਂ ਨੂੰ ਘੱਟੋ-ਘੱਟ 7 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਉਣਾ ਪੈਂਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਟੋਲ ਪਲਾਜ਼ਾ ਵੀ ਦੇਣਾ ਪੈਂਦਾ ਹੈ।