ਰੂਪਨਗਰ :ਰੂਪਨਗਰ ਨਗਰ ਕੌਂਸਲ ਦੀ ਮੀਟਿੰਗ ਹੰਗਾਮੇਦਾਰ ਰਹੀਹੈ। ਨਗਰ ਕੌਂਸਲ ਰੂਪਨਗਰ ਦੇ ਸਾਲਾਨਾ ਬਜਟ ਨੂੰ ਲੈ ਕੇ ਹੋਈ ਇਸ ਮੀਟਿੰਗ ਵਿੱਚ ਕੌਂਸਲਰਾਂ ਨੇ ਕਈ ਚੀਜਾਂ ਉੱਤੇ ਅਸਹਿਮਤੀ ਜਾਹਿਰ ਕੀਤੀ ਹੈ। ਇਸਦੇ ਨਾਲ ਹੀ ਨਗਰ ਕੌਂਸਲ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦਾ ਬਜਟ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਰੂਪਨਗਰ ਇਸ ਸਾਲ ਦਾ ਵਿੱਤੀ ਬਜਟ ਕਰੀਬ 14 ਕਰੋੜ 90 ਲੱਖ ਦਾ ਟਾਰਗੇਟ ਰੱਖਿਆ ਗਿਆ ਹੈ ਤੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਨਾਲੋਂ ਇਸ ਵਿੱਚ ਵਾਧਾ ਕੀਤਾ ਗਿਆ ਹੈ ਜਦੋਂਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਇਹ 12 ਕਰੋੜ ਅਤੇ 38 ਲੱਖ ਦਾ ਬਜਟ ਸੀ। ਇਸ ਵਿੱਚੋਂ 10 ਕਰੋੜ 21 ਲੱਖ ਰੁਪਏ ਦੀ ਆਮਦਨ ਪਿਛਲੇ ਵਰ੍ਹੇ ਦੌਰਾਨ ਨਗਰ ਕੌਂਸਲ ਨੂੰ ਹੋਈ ਹੈ ਇਸੇ ਕਾਰਨ ਕਰਕੇ ਇਸ ਸਾਲ ਬੱਜਟ ਵਿਚ ਵਾਧਾ ਰੱਖਿਆ ਗਿਆ ਹੈ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵੱਲੋਂ ਇਸ ਬਜਟ ਨੂੰ ਲੈ ਕੇ ਕੁਝ ਸੌਦ ਕਰਨ ਦੀ ਗੱਲ ਕਹੀ ਗਈ ਸੀ ਜਿਨ੍ਹਾਂ ਨੂੰ ਸੰਗਿਆਂ ਵਿੱਚ ਲੈਂਦੇ ਹੋਏ ਨੋਟ ਕਰ ਲਿਆ ਗਿਆ।
ਨਗਰ ਕੌਂਸਲ ਦੀ ਮੀਟਿੰਗ ਦੇ ਵਿਚ ਹੋਇਆ ਹੰਗਾਮਾ :ਨਗਰ ਕੌਂਸਲ ਰੂਪਨਗਰ ਦੀ ਮਹੀਨਾ-ਵਾਰ ਮੀਟਿੰਗ ਨਗਰ ਕੌਂਸਲ ਦੀ ਮੀਟਿੰਗ ਹੀ ਸੱਦੀ ਗਈ ਅਤੇ ਇਸ ਮੀਟਿੰਗ ਵਿੱਚ ਜੰਮਕੇ ਹੰਗਾਮਾ ਹੋਇਆ। ਸਥਾਨਕ ਕੌਂਸਲਰਾਂ ਵੱਲੋਂ ਬਜਟ ਨੂੰ ਲੈ ਕੇ ਕਿੰਤੂ-ਪ੍ਰੰਤੂ ਕੀਤਾ ਗਿਆ ਅਤੇ ਬਜਟ ਦੇ ਵਿਚ ਸੁਧਾਰ ਦੀ ਗੱਲ ਕਹਿ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਸ ਮਾਮਲੇ ਵਿੱਚ ਗੌਰ ਕਰਨ ਦੀ ਵੀ ਗੱਲ ਕਹੀ ਗਈ। ਹਾਲਾਂਕਿ ਮੀਟਿੰਗ ਵਿੱਚ ਕਈ ਮੁੁੱਦਿਆਂ ਉੱਤੇ ਗਰਮਾ ਗਰਮੀ ਵੀ ਦਿਸੀ। ਸ਼ਹਿਰ ਵਿਚ ਸਥਾਨਕ ਮਸਲੇ ਨੂੰ ਲੈ ਕੇ ਵਿਕਾਸ ਨਾ ਹੋਣ ਕਾਰਨ ਕੌਂਸਲਰਾਂ ਵੱਲੋਂ ਤਿੱਖੇ ਸ਼ਬਦਾਂ ਨਾਲ ਵਿਰੋਧ ਵੀ ਕੀਤਾ ਗਿਆ ਹੈ।