ਰੋਪੜ:ਸ਼ਹੀਦੀ ਪੰਦਰਵਾੜ ਦੇ ਦੂਸਰੇ ਪੜਾਅ ਦੌਰਾਨ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ (Gurdwara Sri Bhatta Sahib) ਵਿੱਚ ਤਿੰਨ ਦਿਨਾਂ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਰਹੀ ਹੈ। ਪੰਥਕ ਆਗੂਆਂ ਵੱਲੋਂ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਆਪਣੇ ਪਰਿਵਾਰ ਦੀ ਕੁਰਬਾਨੀ ਬਾਬਤ ਆਉਣ ਵਾਲੀ ਪੀੜੀ ਅਤੇ ਮੌਜੂਦਾ ਪੀੜੀ ਨੂੰ ਧਾਰਮਿਕ ਸਮਾਗਮ ਦੌਰਾਨ ਜਾਣੂ ਕਰਵਾਇਆ ਜਾ ਰਿਹਾ।
ਤਿੰਨ ਦਿਨਾਂ ਧਾਰਮਿਕ ਦੀਵਾਨ:ਇਸੇ ਦੌਰਾਨ ਦੂਜੇ ਦਿਨ ਕਈ ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪਹੁੰਚ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਅਤੇ ਉਹਨਾਂ ਨੇ ਕੀ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਸ਼ਹੀਦੀ ਜੋੜ ਮੇਲ ਦੇ ਰੂਪ ਵਿੱਚ ਸ੍ਰੀ ਪਰਿਵਾਰ ਵਿਛੋੜਾ ਸਥਾਨ ਤੋਂ ਸ਼ੁਰੂਆਤ ਹੋਈ ਹੈ ਅਤੇ ਹੁਣ ਦੂਜੇ ਪੜਾ ਦੌਰਾਨ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪਹੁੰਚਿਆ ਹੈ,ਜਿੱਥੇ ਤਿੰਨ ਦਿਨਾਂ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ ਅਤੇ ਸੰਗਤ ਨੂੰ ਮਹਾਨ ਕੁਰਬਾਨੀਆਂ ਭਰੇ ਇਤਿਹਾਸ ਸਬੰਧੀ ਜਾਣੂ ਹੋਣ ਦਾ ਮੌਕਾ ਮਿਲ ਰਿਹਾ ਹੈ।
ਸ਼ਹੀਦੀ ਪੰਦਰਵਾੜਾ ਦੇ ਦੂਜੇ ਪੜਾਅ ਮੌਕੇ ਰੋਪੜ ਵਿਖੇ ਸਜਾਏ ਜਾ ਰਹੇ ਧਾਰਮਿਕ ਦੀਵਾਨ, ਐੱਸਜੀਪੀਸੀ ਪ੍ਰਧਾਨ ਨੇ ਵੀ ਕੀਤੀ ਸ਼ਿਰਕਤ - ਸ਼ਹੀਦੀ ਪੰਦਰਵਾੜਾ
ਸ਼ਹੀਦੀ ਜੋੜ ਮੇਲ (shaidi jod mel) ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਦੇ ਦੂਜੇ ਪੜਾਅ ਦਾ ਆਗਾਜ਼ ਹੋ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਧਾਰਮਿਕ ਦੀਵਾਨ ਵੀ ਸਜਾਏ ਗਏ ਹਨ। ਤਿੰਨ ਦਿਨਾਂ ਦੇ ਸਮਾਗਮ ਮੌਕੇ ਐੱਸਜੀਪਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਹਨ।
Published : Dec 19, 2023, 8:08 AM IST
ਹਾਕਮ ਧਿਰ ਨੇ ਗੁਰੂ ਸਾਹਿਬ ਖ਼ਿਲਾਫ਼ ਕੀਤੀਆਂ ਸਾਜ਼ਿਸ਼ਾਂ:ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਭੱਠਾ ਸਾਹਿਬ ਦਾ ਵੀ ਵਿਲੱਖਣ ਪਿਛੋਕੜ ਅਤੇ ਇਤਿਹਾਸ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੋਈ ਵੀ ਲੜਾਈ ਨਿਜ ਲਈ ਨਹੀਂ ਲੜੀ। ਧਾਮੀ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh) ਜੀ ਨੇ ਧਰਮ ਅਤੇ ਜਾਤ ਦੇ ਪਾੜੇ ਨੂੰ ਮਿਟਾਉਣ ਲਈ ਖਾਲਸਾ ਸਾਜਿਆ ਅਤੇ ਲੰਗਰ ਪ੍ਰਥਾ ਵੀ ਆਰੰਭੀ ਅਤੇ ਇਹ ਸਭ ਕੁੱਝ ਉਸ ਸਮੇਂ ਦੇ ਹਾਕਮਾਂ ਨੂੰ ਪਸੰਦ ਨਹੀਂ ਆਇਆ ਕਿਉਂਕਿ ਉਹ ਆਪਣਾ ਰਾਜ ਭਾਗ ਤਿਆਗਣ ਲਈ ਤਿਆਰ ਨਹੀਂ ਸਨ। ਇਹੀ ਮੁੱਖ ਕਾਰਣ ਰਿਹਾ ਕਿ ਗੁਰੂ ਸਾਹਿਬ ਦੀ ਪਵਿੱਤਰ ਸੋਚ ਕਰਕੇ ਸਾਰੀ ਹਾਕਮ ਧਿਰ ਉਨ੍ਹਾਂ ਦੀ ਵੈਰੀ ਬਣ ਗਈ।
- Hukamnama 19 December: 4 ਪੋਹ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- ਪੱਛਮੀ ਬੰਗਾਲ ਦੇ ਮੁਸਲਿਮ ਕਲਾਕਾਰਾਂ ਨੇ ਬਣਾਈਆਂ ਭਗਵਾਨ ਰਾਮ ਦੀਆਂ ਮੂਰਤੀਆਂ, ਵਧਾਉਣਗੀਆਂ ਅਯੁੱਧਿਆ ਦੀ ਸੁੰਦਰਤਾ
- ਗਿਆਨਵਾਪੀ ਸਰਵੇਖਣ ਰਿਪੋਰਟ ਸੌਂਪੀ: ਏਐਸਆਈ ਨੇ ਅਦਾਲਤ ਵਿੱਚ ਟੁੱਟੀਆਂ ਮੂਰਤੀਆਂ ਸਮੇਤ 250 ਅਵਸ਼ੇਸ਼ਾਂ ਦੀ ਸੌਂਪੀ ਸੂਚੀ
ਹਰਜਿੰਦਰ ਧਾਮੀ ਨੇ ਅੱਗੇ ਕਿਹਾ ਕਿ ਇਹ ਸ਼ਹੀਦੀ ਪੰਦਰਵਾੜਾ ਹਰ ਸਿੱਖ ਨੂੰ ਯਾਦ ਕਰਵਾਉਂਦਾ ਹੈ ਕਿ ਕਿੰਨੀਆਂ ਕੁਰਬਾਨੀਆਂ ਸਦਕਾ ਇੱਕ ਸਿੱਖ ਦੇ ਸਿਰ ਉੱਤੇ ਦਸਤਾਰ ਸਜੀ ਹੈ ਅਤੇ ਲੋਕਾਈ ਦਾ ਭਲਾ ਕਰਨ ਵਾਲੀ ਇੱਕ ਕੌਮ ਹੋਂਦ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਖਾਲਸਾ ਨਾ ਕਿਸੇ ਤੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਉਂਦਾ ਹੈ। ਖਾਲਸਾ ਹਮੇਸ਼ਾ ਹੱਕ-ਸੱਚ ਲਈ ਸੰਘਰਸ਼ ਕਰਦਿਆਂ ਕੁਰਬਾਨ ਹੋਣ ਲਈ ਤਿਆਰ ਰਹਿੰਦਾ ਹੈ।