ਰੂਪਨਗਰ:ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆਂ ਇਹ ਫੈਸਲਾ ਜਾਰੀ ਕੀਤਾ ਕੀ ਮਹਿਲਾ ਸਰਪੰਚ ਦਾ ਕੋਈ ਵੀ ਪਰਿਵਾਰਕ ਮੈਂਬਰ ਮਹਿਲਾ ਸਰਪੰਚ ਦੀ ਜਗ੍ਹਾ ਹੁਣ ਕਿਸੇ ਸਰਕਾਰੀ ਪ੍ਰੋਗਰਾਮ ਵਿੱਚ ਮੀਟਿੰਗ ਦਾ ਹਿੱਸਾ ਨਹੀਂ ਬਣੇਗਾ ਕੇਵਲ ਤੇ ਕੇਵਲ ਚੁਣੀ ਗਈ ਹੈ ਮਹਿਲਾ ਸਰਪੰਚ ਹੀ ਆਪਣੇ ਪਿੰਡ ਦਾ ਪੱਖ ਸਰਕਾਰ ਵੱਲੋਂ ਰੱਖੀਆਂ ਗਈਆਂ ਮੀਟਿੰਗਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਰੱਖਣਗੀਆਂ।
ਸਰਕਾਰ ਦੇ ਇਸ ਫ਼ੈਸਲੇ ਨੂੰ ਮਹਿਲਾਵਾਂ ਨੂੰ ਤਾਕਤ ਦੇਣ ਵਾਲਾ ਫ਼ੈਸਲਾ ਕਿਹਾ ਜਾ ਰਿਹਾ ਹੈ ਅਮੂਮਨ ਗਾਹੇ ਬਗਾਹੇ ਦੇਖਿਆ ਜਾਂਦਾ ਸੀ ਕਿ ਪਿੰਡ ਵਿਚ ਮਹਿਲਾ ਸਰਪੰਚ ਨੂੰਹ ਜ਼ਰੂਰ ਚੁਣਿਆ ਜਾਂਦਾ ਸੀ ਪਰ ਮਹਿਲਾ ਸਰਪੰਚ ਦੀ ਜਗ੍ਹਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਿਆਦਾਤਰ ਮੀਟਿੰਗਾਂ ਵਿੱਚ ਦੇਖੇ ਜਾਂਦੇ ਸਨ ਇਸ ਫ਼ੈਸਲੇ ਤੋਂ ਬਾਅਦ ਇਨ੍ਹਾਂ ਗੱਲਾਂ ਉੱਤੇ ਰੋਕ ਲੱਗੇਗੀ ਅਤੇ ਖ਼ਾਸ ਤੌਰ ਤੇ ਮਹਿਲਾਵਾਂ ਸਰਪੰਚ ਨੂੰ ਫ਼ਾਇਦਾ ਹੋਵੇਗਾ।
ਇਸ ਬਾਬਤ ਅੱਜ ਅਸੀਂ ਰੂਪਨਗਰ ਦੇ ਪਿੰਡ ਮਾਣਕਮਾਜਰੇ ਪੁੱਜੇ ਜਿੱਥੇ ਦੀ ਸਰਪੰਚ ਅੰਜੂ ਬਾਲਾ ਹੈ ਅਤੇ ਅੰਜੂ ਬਾਲਾ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਦੇ ਲਈ ਧੰਨਵਾਦ ਨੇ ਸਰਕਾਰ ਵੱਲੋਂ ਲਿਆ Anju Bala the woman sarpanch of Mankamajre village Rupnagar ਗਿਆ ਇਹ ਫ਼ੈਸਲਾ ਬਹੁਤ ਹੀ ਵਧੀਆ ਫੈਸਲਾ ਹੈ ਅੰਜੂ ਬਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰੀ ਇੰਜ ਮਹਿਸੂਸ ਹੁੰਦਾ ਸੀ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਕੋਈ ਬਹੁਤੀ ਤਰਜੀਹ ਨਹੀਂ ਦਿੱਤੀ ਜਾ ਰਹੀ ਲੇਕਿਨ ਸਰਕਾਰ ਦੇ ਇਸ ਫ਼ੈਸਲੇ ਨਾਲ ਮਹਿਲਾਵਾਂ ਨੂੰ ਬਲ ਮਿਲੇਗਾ ਅਤੇ ਉਹ ਆਪਣੀ ਸ਼ਖ਼ਸੀਅਤ ਨੂੰ ਹੋਰ ਵੀ ਨਿਖਾਰ ਸਕਣਗੀਆਂ।