ਰੂਪਨਗਰ: ਪਿੰਡ ਸਲੇਮਪੁਰ ਤੋਂ ਲੰਘੀ ਭਾਖੜਾ ਨਹਿਰ ਤੋਂ ਭਾਰੀ ਦਵਾਈਆਂ ਮਿਲਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਸਬ-ਡਵੀਜ਼ਨ ਨੰਗਲ ਦੇ ਪਿੰਡ ਬ੍ਰਹਮਪੁਰ ਦੇ ਇਕ ਨਾਲੇ ਤੋਂ ਵੱਡੀ ਮਾਤਰਾ ਵਿਚ ਇਨਫੈਕਸ਼ਨ ਦੇ ਇਲਾਜ ਦੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਬਰਾਮਦ ਹੋਈਆਂ ਹਨ, ਇਨ੍ਹਾਂ ਦਵਾਈਆਂ ਦੀ ਯੋਗਤਾ ਖਤਮ ਹੋ ਚੁੱਕੀ ਹੈ।
ਇਹ ਮਿਆਦ ਖ਼ਤਮ ਵਾਲੀਆਂ ਦਵਾਈਆਂ ਨਾਲੇ ਵਿੱਚ ਪਈਆਂ ਵੇਖ ਪਿੰਡ ਦੇ ਵਸਨੀਕ ਨੇ ਸਿਹਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਿਸਤੋ ਬਾਅਦ ਮੌਕੇ ‘ਤੇ ਪਹੁੰਚੇ ਡਾਕਟਰ ਵਿਕਰਾਂਤ ਅਤੇ ਥਾਣਾ ਇੰਚਾਰਜ ਇੰਸਪੈਕਟਰ ਪਵਨ ਚੌਧਰੀ ਨੇ ਇਨ੍ਹਾਂ ਦਵਾਈਆਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਡਾ: ਵਿਕਰਾਂਤ ਨੇ ਕਿਹਾ ਕਿ ਡਰੇਨ ਵਿੱਚ ਸੁੱਟੀਆਂ ਗਈਆਂ ਦਵਾਈਆਂ ਸਰਕਾਰੀ ਹਨ ਅਤੇ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੇ ਇਨ੍ਹਾਂ ਦਵਾਈਆਂ ਨੂੰ ਨਹੀਂ ਸੁਟਿਆ ਹੋਵੇਗਾ, ਪਰ ਫਿਰ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇਨ੍ਹਾਂ ਦਵਾਈਆਂ ਨੂੰ ਸੁੱਟ ਦਿੱਤਾ ਜਾਵੇ ਇਹ ਇੱਕ ਪ੍ਰਕਾਰ ਦਾ ਕਾਨੂੰਨਨ ਜੁਰਮ ਹੈ।
ਇਸ ਮੌਕੇ ਪੁਲਿਸ ਵਿਭਾਗ ਦੇ ਐੱਸਐੱਚਓ ਪਵਨ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡਰੇਨ 'ਚ ਸਰਕਾਰੀ ਦਵਾਈਆਂ ਭਾਰੀ ਮਾਤਰਾ' ਚ ਪਈਆਂ ਹਨ, ਤਾਂ ਸਿਹਤ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਅਧੀਨ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਬਾਰੇ ਇੱਕ ਝਲਕ