ਰੂਪਨਗਰ :ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਰੂਪਨਗਰ ਦੀ ਤਾਂ ਕਿਸਾਨ ਜਥੇਬੰਦੀ ਖੋਸਾ ਦੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਅੱਜ ਕਰੀਬ 11 ਵਜੇ ਰੂਪਨਗਰ ਦੇ ਸੋਲਖੀਆਂ ਟੋਲ ਪਲਾਜ਼ਾ ਉੱਤੇ ਧਰਨਾ ਲਾਇਆ ਗਿਆ। ਸ਼ਾਮ 4 ਵਜੇ ਤੱਕ ਲੱਗੇ ਇਸ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਸਰਕਾਰਾਂ ਖਿਲਾਫ ਆਪਣਾ ਰੋਸ ਪ੍ਰਗਟਾਇਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤਾਂ ਰੇਲਵੇ ਟਰੈਕ ਰੋਕੇ ਗਏ ਅਤੇ ਹੁਣ ਪੰਜਾਬ ਦੇ ਨੈਸ਼ਨਲ ਹਾਈਵੇ 'ਤੇ ਅੱਠ ਥਾਵਾਂ 'ਤੇ ਸੜਕਾਂ ਰੋਕੀਆਂ ਗਈਆਂ। ਰੂਪਨਗਰ ਤੋਂ ਇਲਾਵਾ ਬਠਿੰਡਾ ਦੇ ਭਾਈ ਘਨਈਆ ਚੌਂਕ ਨੈਸ਼ਨਲ ਹਾਈਵੇ ਨੂੰ ਰੋਕਿਆ ਗਿਆ। ਇਹ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ, ਬਠਿੰਡਾ ਤੋਂ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਗੰਗਾ ਨਗਰ ਨੂੰ ਚਲਦਾ ਹੈ, ਜਿਸ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਰੋਕਿਆ ਗਿਆ।
Rupnagar News : ਕਿਸਾਨ ਜਥੇਬੰਦੀਆਂ ਨੇ ਲਾਇਆ ਸੰਕੇਤਕ ਧਰਨਾ, ਨਾ ਮੰਨੀਆਂ ਮੰਗਾਂ ਤਾਂ ਸੰਘਰਸ਼ ਹੋਵੇਗਾ ਤਿੱਖਾ - ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ
ਰੂਪਨਗਰ ਦੇ ਸੋਲਖੀਆਂ ਟੋਲ ਪਲਾਜ਼ਾ ਦੇ ਉੱਤੇ ਕਰੀਬ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ, ਸੂਬਾ ਪੱਧਰੀ ਕਾਲ ਦੇ ਮੁਤਾਬਕ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬੇ ਭਰ ਦੇ ਵੱਖ-ਵੱਖ ਟੋਲ ਪਲਾਜ਼ਿਆਂ ਉੱਤੇ ਅੱਜ ਇੱਕ ਸੰਕੇਤਿਕ ਧਰਨੇ ਵਜੋਂ ਸੂਬੇ ਭਰ ਵਿੱਚ ਧਰਨੇ ਦਿੱਤੇ।
Published : Sep 30, 2023, 6:49 PM IST
ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ : ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਧਰਨੇ ਦਾ ਮੁੱਖ ਕਾਰਨ ਉਨਾਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨੂੰ ਇੱਕ ਦਿਨ ਦਾ ਸੰਕੇਤਿਕ ਧਰਨਾ ਵੀ ਕਹਿ ਸਕਦੇ ਹੋ ਦਿੱਤਾ ਗਿਆ। ਕਿਸਾਨਾਂ ਮੁਤਾਬਿਕ ਪੰਜਾਬ ਵਿੱਚ ਬੀਤੇ ਮਹੀਨਿਆਂ ਵਿੱਚ ਹੋਈ ਬਰਸਾਤ ਦੇ ਨਾਲ ਹੜ੍ਹ ਅਤੇ ਤਬਾਹੀ ਹੋਈ ਹੈ। ਉਸ ਨਾਲ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੇ ਪਸ਼ੂਆਂ ਦਾ ਵੀ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੀ ਸੀ। ਪਰ ਧਰਾਤਲ ਉੱਤੇ ਅਜਿਹਾ ਕੁਝ ਵੀ ਨਹੀਂ ਹੋਇਆ। ਕਿਸਾਨਾਂ ਦੀਆਂ ਫਸਲਾਂ ਵੱਡੇ ਪੱਧਰ ਉੱਤੇ ਖਰਾਬ ਹੋ ਗਈਆਂ। ਕਿਸਾਨਾਂ ਦੀਆਂ ਜਮੀਨਾਂ ਦੇ ਵਿੱਚ ਨਦੀਆਂ ਦਾ ਪਾਣੀ ਆਉਣ ਕਾਰਨ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਗਈ। ਪਰ ਸਰਕਾਰ ਵੱਲੋਂ ਹੁਣ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਵੱਡੇ ਪੱਧਰ ਉੱਤੇ ਆਰਥਿਕ ਨੁਕਸਾਨ ਹੋਇਆ। ਲੇਕਿਨ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਕਾਰਨ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਸਾਫ ਕਰ ਦਿੱਤਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਕੋਈ ਦੇਰੀ ਕੀਤੀ ਗੁਰਦਾਵਰੀਆਂ ਕਰਵਾਉਣ ਦੇ ਵਿੱਚ ਜਾਂ ਮੁਆਵਜ਼ਾ ਦੇਣ ਦੇ ਵਿੱਚ ਤਾਂ ਅਗਲੇ ਸਮੇਂ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਰ ਵੀ ਤਿੱਖਾ ਹੋਵੇਗਾ।
- Rahul Gandhi Statement: ਕਾਂਗਰਸ ਕਰਵਾਏਗੀ ਦੇਸ਼ 'ਚ ਜਾਤੀ ਜਨਗਣਨਾ, OBC ਦੀ ਗਿਣਤੀ ਜਾਣਨ ਦਾ ਕੰਮ MP ਤੋਂ ਹੋਵੇਗਾ ਸ਼ੁਰੂ, ਮਹਿਲਾ ਰਾਖਵਾਂਕਰਨ 'ਤੇ ਵੱਡਾ ਦਾਅਵਾ
- Bathinda Crime News: ਗੱਲਾਂ ਸਰਪੰਚ ਬਣਨ ਦੀਆਂ ਤੇ ਪਰਚਾ ਇਰਾਦਾ ਕਤਲ ਦਾ ਦਰਜ, ਨੌਜਵਾਨ ਨੇ ਸਾਥੀਆਂ ਨੂੰ ਲੈ ਕੇ ਪਿੰਡ ਦੇ ਹੀ ਇੱਕ ਘਰ 'ਤੇ ਕੀਤਾ ਹਮਲਾ
- Manpreet Badal Plot Scam Case: ਮਨਪ੍ਰੀਤ ਬਾਦਲ ਦੇ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਬੋਲੀ ਲਾਉਣ ਵਾਲੇ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਦੂਜੇ ਪਾਸੇ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਖ਼ਿਲਾਫ਼ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ ਹੈ। ਇਸ ਅੰਦੋਲਨ ਦਾ ਅੱਜ ਆਖਰੀ ਦਿਨ ਹੈ। ਇਸੇ ਤਰ੍ਹਾਂ ਪੰਜਾਬ ਦੇ ਕਈ ਥਾਵਾਂ 'ਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ।