ਪੰਜਾਬ

punjab

ETV Bharat / state

ਨਹਿਰ 'ਚ ਡਿੱਗੇ 2 ਪ੍ਰਵਾਸੀਆਂ 'ਚੋਂ ਇੱਕ ਦੀ ਤੈਰਦੀ ਲਾਸ਼ ਮਿਲੀ - ਲਾਸ਼ ਨੂੰ ਬਾਹਰ ਕੱਢਿਆ

ਰੂਪਨਗਰ ਦੇ ਕੋਟਲਾ ਪਾਵਰ ਹਾਊਸ ਨਹਿਰ ਦੇ ਵਿੱਚੋਂ ਇੱਕ ਸ਼ਖ਼ਸ ਦੀ ਤੈਰਦੀ ਹੋਈ ਲਾਸ਼ ਮਿਲੀ ਹੈ ਜਿਸਨੂੰ ਪੁਲਿਸ ਨੇ ਗੋਤਾਖੋਰਾਂ ਦੀ ਮੱਦਦ ਦੇ ਨਾਲ ਬਾਹਰ ਕੱਢਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਹਿਰ ਚ ਡਿੱਗੇ 2 ਪ੍ਰਵਾਸੀਆਂ ਚੋਂ ਇੱਕ ਦੀ ਤੈਰਦੀ ਲਾਸ਼ ਮਿਲੀ
ਨਹਿਰ ਚ ਡਿੱਗੇ 2 ਪ੍ਰਵਾਸੀਆਂ ਚੋਂ ਇੱਕ ਦੀ ਤੈਰਦੀ ਲਾਸ਼ ਮਿਲੀ

By

Published : Jun 29, 2021, 9:06 AM IST

ਰੂਪਨਗਰ:ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੰਗੂਵਾਲ ਨਜਦੀਕ ਨਹਿਰ ਤੇ ਪੈਰ ਫਿਸਲਣ ਕਾਰਨ ਦੋ ਪ੍ਰਵਾਸੀ ਨਹਿਰ ਵਿਚ ਢਿੱਗ ਗਏ ਸਨ ਜਿੰਨ੍ਹਾਂ ਦੀ ਭਾਲ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ।

ਪੁਲਿਸ ਨੇ ਦੱਸਿਆ ਕਿ ਅੱਜ ਕੋਟਲਾ ਪਾਵਰ ਹਾਊਸ ਕੋਲ ਨਹਿਰ ਦੇ ਵਿੱਚੋਂ ਇੱਕ ਤੈਰਦੀ ਲਾਸ਼ ਦਿਖਾਈ ਦਿੱਤੀ ਸੀ ਜਿਸਦੀ ਸੂਚਨਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਰਕਾਰੀ ਗੋਤਾਖੋਰਾਂ ਦੀ ਮਦਦ ਨੇ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ।

ਨਹਿਰ ਚ ਡਿੱਗੇ 2 ਪ੍ਰਵਾਸੀਆਂ ਚੋਂ ਇੱਕ ਦੀ ਤੈਰਦੀ ਲਾਸ਼ ਮਿਲੀ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਐਸ ਐਚ ਓ ਰੁਪਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੋ ਪ੍ਰਵਾਸੀ ਰਾਤ ਦੇ ਸਮੇਂ ਨਹਿਰ ਵਿਚ ਡਿੱਗ ਗਏ ਸੀ ਅਤੇ ਭਾਲ ਜਾਰੀ ਸੀ।ਉਨ੍ਹਾਂ ਦੱਸਿਆ ਕਿ ਦੋਵਾਂ ਚੋਂ ਅੱਜ ਇਕ ਵਿਅਕਤੀ ਜਸਬੀਰ ਸ਼ਰਮਾ ਦੀ ਲਾਸ਼ ਸਰਕਾਰੀ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਨਿਕਲ ਮਿਲ ਗਈ ਹੈ ਅਤੇ ਦੂਜੇ ਵਿਅਕਤੀ ਭਾਨ ਸਿੰਘ ਦੀ ਭਾਲ ਜਾਰੀ ਹੈ।

ਜਾਰੀ ਹੈ

ਇਹ ਵੀ ਪੜ੍ਹੋ: ਸ਼ਾਹੀ ਸ਼ਹਿਰ ’ਚ ਇਨਸਾਨੀਅਤ ਹੋਈ ਸ਼ਰਮਸਾਰ, ਔਰਤਾਂ ਨੇ ਬੇ-ਜ਼ੁਬਾਨ ’ਤੇ ਢਾਹਿਆ ਕਹਿਰ

ABOUT THE AUTHOR

...view details