ਪੰਜਾਬ

punjab

ETV Bharat / state

ਕੌਂਸਲਰ ਨੇ ਸਫਾਈ ਲਈ ਖੁਦ ਚੁੱਕਿਆ ਝਾੜੂ, ਹੋਰਨਾਂ ਲਈ ਕੀਤੀ ਮਿਸਾਲ ਪੇਸ਼ - ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਪੱਧਰੀ ਸੰਘਰਸ਼

ਵਾਰਡ ਵਾਸੀਆਂ ਵਲੋਂ ਕੌਸਲਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਕੌਂਸਲਰ ਵਲੋਂ ਸਿਆਸਤ ਤੋਂ ਉਪਰ ਉੱਠ ਕੇ ਵਾਰਡ ਦੀ ਭਲਾਈ ਲਈ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ।

ਕੌਂਸਲਰ ਨੇ ਸਫਾਈ ਲਈ ਖੁਦ ਚੁੱਕਿਆ ਝਾੜੂ, ਹੋਰਨਾਂ ਲਈ ਕੀਤੀ ਮਿਸਾਲ ਪੇਸ਼
ਕੌਂਸਲਰ ਨੇ ਸਫਾਈ ਲਈ ਖੁਦ ਚੁੱਕਿਆ ਝਾੜੂ, ਹੋਰਨਾਂ ਲਈ ਕੀਤੀ ਮਿਸਾਲ ਪੇਸ਼

By

Published : May 24, 2021, 9:50 PM IST

ਨੰਗਲ: ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਪੱਧਰੀ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਉਨ੍ਹਾਂ ਵਲੋਂ ਸੂਬਾ ਪੱਧਰ 'ਤੇ ਆਪਣੇ ਕੰਮ ਛੱਡ ਕੇ ਹੜਤਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਜਿਥੇ ਗੰਦਗੀ ਦੇ ਢੇਰ ਲੱਗ ਗਏ ਹਨ। ਜਿਸ ਤੋਂ ਉਥੋਂ ਦੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਇਸ ਦੇ ਚੱਲਦਿਆਂ ਨੰਗਲ 'ਚ ਕੌਂਸਲਰ ਵਲੋਂ ਆਪਣੇ ਵਾਰਡ ਦੇ ਨੌਜਵਾਨਾਂ ਨੂੰ ਨਾਲ ਲੈਕੇ ਵਾਰਡ ਦੀ ਸਫ਼ਾਈ ਕੀਤੀ ਗਈ।

ਕੌਂਸਲਰ ਨੇ ਸਫਾਈ ਲਈ ਖੁਦ ਚੁੱਕਿਆ ਝਾੜੂ, ਹੋਰਨਾਂ ਲਈ ਕੀਤੀ ਮਿਸਾਲ ਪੇਸ਼

ਇਸ ਸਬੰਧੀ ਵਾਰਡ ਵਾਸੀਆਂ ਵਲੋਂ ਕੌਸਲਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਕੌਂਸਲਰ ਵਲੋਂ ਸਿਆਸਤ ਤੋਂ ਉਪਰ ਉੱਠ ਕੇ ਵਾਰਡ ਦੀ ਭਲਾਈ ਲਈ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਦੇ ਨਾਲ ਕੰਮ ਕਰ ਰਹੇ ਨੌਜਵਾਨਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਹੈ ਕਿ ਪੜ੍ਹ ਲਿਖ ਕੇ ਉਹ ਕੂੜਾ ਚੁੱਕ ਰਹੇ ਹਨ।

ਇਸ ਮੌਕੇ ਕੌਂਸਲਰ ਦੀਪਕ ਨੰਦਾ ਦਾ ਕਹਿਣਾ ਕਿ ਸਫ਼ਾਈ ਕਾਮੇ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਕਰ ਰਹੇ ਹਨ। ਇਸ ਦੇ ਨਾਲ ਹੀ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖੀਏ। ਉਨ੍ਹਾਂ ਲੋਕਾਂ ਨੂੰ ਵੀ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:100 ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲਾ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਰਾਮਗੜ੍ਹ

ABOUT THE AUTHOR

...view details