ਰੂਪਨਗਰ: ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਸਾਰੇ ਪੰਜਾਬ 'ਚ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਮੁਹਿੰਮ ਦਾ ਸਿਰਫ਼ ਇੱਕੋ ਲਕਸ਼ ਹੈ, ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਜੋ ਬੱਚੇ ਆਰਥਿਕ ਤੌਰ ਤੇ ਤੰਗੀ ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ, ਉਨ੍ਹਾਂ ਨੂੰ ਮੌਲਿਕ ਸਹੂਲਤਾਂ ਜਿਵੇਂ ਕਿ ਪੜ੍ਹਾਈ ਦੇ ਲਈ ਬੈਗ ਅਤੇ ਕਿਤਾਬਾਂ ਮੁਹੱਈਆ ਕਰਵਾਉਣਾ ਹੈ।
ਕਾਂਗਰਸੀ ਆਗੂਆ ਨੇ ਵੰਡੇ ਬੱਚਿਆਂ ਨੂੰ ਕਿਤਾਬਾਂ 'ਤੇ ਬੈਗ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਰੋਪੜ ਵਿੱਚ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਤੌਰ ਤੋਂ ਤੰਗ ਬੱਚਿਆਂ ਨੂੰ ਕਿਤਾਬਾਂ ਅਤੇ ਬੈਗ ਵੰਡੇ ਗਏ
ਇਹ ਮੁਹਿੰਮ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਜਨਮ ਦਿਨ ਉੱਤੇ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਹ ਆਰਥਿਕ ਪੱਖੋਂ ਕਮਜ਼ੋਰ ਆਪਣੀ ਪੜ੍ਹਾਈ ਤੋਂ ਵਾਂਝੇ ਨਾ ਹੋਣ, ਅਤੇ ਆਪਣੀ ਪੜ੍ਹਾਈ ਨੂੰ ਨਾਲ ਦੀ ਨਾਲ ਜਾਰੀ ਰੱਖਣ ਤਾਂ, ਕਿ ਉਨ੍ਹਾਂ ਦਾ ਭਵਿੱਖ ਸੁਨਹਿਰਾ ਹੋਵੇ। ਇਹ ਪ੍ਰੋਗਰਾਮ ਸ਼ਨੀਵਾਰ ਨੂੰ ਰੋਪੜ ਦੀ ਨਗਰ ਕੌਂਸਲ ਵਿੱਚ ਰੱਖਿਆ ਗਿਆ, ਜਿੱਥੇ ਵਰਿੰਦਰ ਸਿੰਘ ਢਿੱਲੋਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਅਤੇ 16 ਕਾਊਂਸਲਰ ਮੌਜੂਦ ਰਹੇ। ਵਰਿੰਦਰ ਢਿੱਲੋਂ ਦਾ ਕਹਿਣਾ ਸੀ, ਕਿ ਇਹ ਪ੍ਰੋਗਰਾਮ ਆਰਥਿਕ ਤੌਰ ਤੇ ਯੂਥ ਕਾਂਗਰਸ ਵੱਲੋਂ ਆਪਣੇ ਨਿੱਜੀ ਖਰਚੇ ਉੱਤੇ ਕੀਤੇ ਜਾਂ ਰਹੇ ਹਨ।
ਇਹ ਵੀ ਪੜ੍ਹੋ:-‘ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਚਿਹਰਾ ਹੋਇਆ ਬੇਨਕਾਬ’