ਪੰਜਾਬ

punjab

ETV Bharat / state

ਲੋਕ ਇਨਸਾਫ ਪਾਰਟੀ ਤੇ ਅਕਾਲੀਆਂ ਵਿਚਾਲੇ ਹੋਈ ਝੜਪ ਦੀ ਡਾ. ਚੀਮਾ ਵੱਲੋਂ ਨਿੰਦਾ - Lok Insaf Party

ਲੁਧਿਆਣਾ ’ਚ ਅਕਾਲੀ ਵਰਕਰਾਂ ਤੇ ਲੋਕ ਇਨਸਾਫ ਪਾਰਟੀ ਵਿਚਾਲੇ ਹੋਈ ਝੜਪ ਦੀ ਡਾ. ਦਲਜੀਤ ਸਿੰਘ ਚੀਮਾ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਨਹੀਂ ਕਰ ਸਕੇ ਤਾਂ ਉਹ ਗੁੰਡਾਗਰਦੀ ’ਤੇ ਉੱਤਰ ਆਏ ਹਨ।

ਲੋਕ ਇਨਸਾਫ ਪਾਰਟੀ ਤੇ ਅਕਾਲੀਆਂ ਵਿਚਾਲੇ ਹੋਈ ਝੜਪ ਦੀ ਡਾ. ਚੀਮਾ ਵੱਲੋਂ ਨਿੰਦਾ
ਲੋਕ ਇਨਸਾਫ ਪਾਰਟੀ ਤੇ ਅਕਾਲੀਆਂ ਵਿਚਾਲੇ ਹੋਈ ਝੜਪ ਦੀ ਡਾ. ਚੀਮਾ ਵੱਲੋਂ ਨਿੰਦਾ

By

Published : May 16, 2021, 7:18 PM IST

ਸ੍ਰੀ ਅਨੰਦਪੁਰ ਸਾਹਿਬ:ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਜਿਥੇ ਉਨ੍ਹਾਂ ਨੇ ਲੁਧਿਆਣਾ ’ਚ ਅਕਾਲੀਆਂ ਤੇ ਲੋਕ ਇਨਸਾਫ ਪਾਰਟੀ ਵਿਚਾਲੇ ਹੋਈ ਝੜਪ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਉਹਨਾਂ ਨੇ ਰਿਹਾ ਕਿ ਤਰੀਕੇ ਦੇ ਨਾਲ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਹ ਕਰ ਨਹੀਂ ਸਕੇ। ਜਿਸ ਤੋੋਂ ਬਾਅਦ ਉਹ ਹਤਾਸ਼ ਹੋ ਕੇ ਹਿੰਸਾ ’ਤੇ ਉਤਰ ਆਏ ਹਨ ਤੇ ਕੁੱਟਮਾਰ ਕਰਨ ਲੱਗ ਗਏ ਹਨ। ਉਨ੍ਹਾਂ ਨੇ ਕਿਹਾ ਕਿ 2022 ਵਿੱਚ ਲੋਕ ਖੁਦ ਇਨ੍ਹਾਂ ਨੂੰ ਸਬਕ ਸਿਖਾ ਦੇਣਗੇ।

ਲੋਕ ਇਨਸਾਫ ਪਾਰਟੀ ਤੇ ਅਕਾਲੀਆਂ ਵਿਚਾਲੇ ਹੋਈ ਝੜਪ ਦੀ ਡਾ. ਚੀਮਾ ਵੱਲੋਂ ਨਿੰਦਾ

ਇਹ ਵੀ ਪੜੋ: ਲੁਧਿਆਣਾ:ਉਦਘਾਟਨ ਦੌਰਾਨ ਬੈਂਸ ਤੇ ਅਕਾਲੀ ਵਰਕਰ ਭਿੜੇ, ਪੱਗਾਂ ਲੱਥੀਆਂ

ਪੰਜਾਬ ’ਚ ਕਾਨੂੰਨ ਸਥਿਤੀ ਬਾਰੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਜਗਰਾਓਂ ਵਿਖੇ ਹੋਈ ਘਟਨਾ ਤੋਂ ਇਹ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਡਰੱਗ ਤਸਕਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹਨ। ਉਨ੍ਹਾਂ ਕਿਹਾ ਕਿ ਜਗਰਾਉਂਂ ਪੁਲਿਸ ਡਿਸਟ੍ਰਿਕ ਹੈ ਤੇ ਉਥੇ ਡਰੱਗ ਤਸਕਰਾਂ ਵੱਲੋਂ ਸ਼ਰ੍ਹੇਆਮ ਸੀਆਈਏ ਸਟਾਫ ਦੇ ਮੁਲਾਜ਼ਮਾਂ ’ਤੇ ਗੋਲੀਆਂ ਚਲਾਈਆਂ ਗਈਆਂ ਹਨ ਜੋ ਕਿ ਗੰਭੀਰ ਸਵਾਲ ਹੈ।

ਇਹ ਵੀ ਪੜੋ: ਵਿਜੀਲੈਂਸ ਦੇ 'ਐਕਸ਼ਨ' ਤੋਂ ਬਾਅਦ ਵੀ ਸਿੱਧੂ ਦਾ ਕੈਪਟਨ ਨੂੰ ਚੈਲੇਂਜ !

ABOUT THE AUTHOR

...view details