ਰੂਪਨਗਰ: ਰੂਪਨਗਰ ਵਿਚ ਹੋਈ ਭਾਰੀ ਬਰਸਾਤ ਤੋਂ ਬਾਅਦ ਨਗਰ ਕੌਂਸਲ ਦੀ ਹੋਈ ਕਿਰਕਿਰੀ ਤੋਂ ਬਾਅਦ ਅੱਜ ਰੂਪਨਗਰ ਨਗਰ ਕੌਂਸਲ ਨੇ ਦੁਕਾਨਦਾਰਾਂ ਵੱਲੋਂ ਬਣਾਏ ਨਾਜਾਇਜ਼ ਕਬਜ਼ਿਆਂ ਅਤੇ ਰੈਂਪਾਂ ਅਤੇ ਨਗਰ ਕੌਂਸਲ ਦਾ ਹਥੌੜਾ ਚਲਾਇਆ ਹੈ। ਰੂਪਨਗਰ ਸ਼ਹਿਰ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਨਾਲ ਜਿੱਥੇ ਰੋਪੜ ਸ਼ਹਿਰ ਦੀਆਂ ਸੜਕਾਂ ਜਲਥਲ ਹੋਈਆਂ ਨਜ਼ਰ ਆਈਆਂ ਸਨ ਅਤੇ ਕਈ ਥਾਵਾਂ ਤੇ ਸੜਕਾਂ ਨੇ ਛੱਪੜ ਦਾ ਰੂਪ ਹੀ ਧਾਰਨ ਕਰ ਲਿਆ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਦਾ ਗੁੱਸਾ ਵੀ ਨਗਰ ਕੌਂਸਲ ਦੇ ਖਿਲਾਫ ਜੰਮ ਕੇ ਨਿੱਕਲਿਆ ਸੀ।
ਦੁਕਾਨਦਾਰਾਂ ਵੱਲੋਂ ਬਣਾਏ ਰੈਂਪਾਂ 'ਤੇ ਨਗਰ ਕੌਂਸਲ ਨੇ ਚਲਾਇਆ ਹਥੌੜਾ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਉਨ੍ਹਾਂ ਨਾਲ ਕੌਂਸਲਰ ਮੋਹਿਤ ਸ਼ਰਮਾ 'ਤੇ ਨਗਰ ਕੌਂਸਲ ਦੇ ਅਧਿਕਾਰੀ ਵੱਲੋ ਰੈਲੋਂ ਰੋਡ 'ਤੇ ਬੰਦ ਪਈ ਸੀਵਰੇਜ ਇਨਲਾਈਨ ਖੁੱਲ੍ਹਵਾਉਣ ਦੇ ਲਈ ਪਹੁੰਚੇ ਜਿੱਥੇ ਪਹੁੰਚ ਉਨ੍ਹਾਂ ਸਖ਼ਤ ਐਕਸ਼ਨ ਲੈਂਦੇ ਹੋਏ ਸੀਵਰੇਜ ਨਾਲੇ 'ਤੇ ਦੁਕਾਨਦਾਰਾਂ ਵੱਲੋਂ ਬਣਾਏ ਗਏ ਫਰਸ਼ ਵਾਲੇ ਰੈਂਪ ਤੁੜਵਾਉਣ ਦਾ ਕੰਮ ਸ਼ੁਰੂ ਕੀਤਾ।
ਦੁਕਾਨਦਾਰਾਂ ਨੇ ਨਾਜਾਇਜ਼ ਅਤੇ ਗਲਤ ਤਰੀਕੇ ਨਾਲ ਰੈਂਪ ਬਣਾਏ ਹਨ ਉਨ੍ਹਾਂ ਨੂੰ ਜਾਂ ਤਾਂ ਕਟਵਾਇਆ ਜਾਵੇਗਾ ਜਾਂ ਫਿਰ ਤੋੜ ਦਿੱਤੇ ਜਾਣਗੇ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਲੋਹੇ ਦੇ ਜੰਗਲੇ ਜਾਂ ਫਿਰ ਕਟਿੰਗ ਵਾਲੇ ਉੱਚੇ ਰੈਂਪ ਬਣਵਾਇਆ ਜਿਸ ਨਾਲ ਨਾਲੇ ਵਿਚ ਬਲੌਕੇਜ ਨਾ ਹੋਵੇ ਅਤੇ ਪਾਣੀ ਦੀ ਨਿਕਾਸੀ ਆਰਾਮ ਨਾਲ ਹੋ ਸਕੇ।
ਦੁਕਾਨਦਾਰਾਂ ਨੇ ਵੀ ਨਗਰ ਕੌਂਸਲ ਦੀ ਕਾਰਵਾਈ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਪਾਣੀ ਨਿਕਲਣਾ ਚਾਹੀਦਾ ਹੈ। ਸਫ਼ਾਈ ਹੋਣੀ ਜ਼ਰੂਰੀ ਹੈ ਸਥਾਨਕ ਵਾਸੀਆਂ ਨੇ ਇਹ ਵੀ ਕਿਹਾ ਕਿ ਪਿਛਲੀਆਂ ਨਗਰ ਕੌਂਸਲਾਂ ਦੇ ਸਮੇਂ ਜੋ ਵੀ ਸੀਵਰੇਜ ਪਾਈਪ ਪਾਏ ਗਏ ਸਨ ਉਹ ਬਹੁਤ ਛੋਟੇ ਹਨ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ ਅਤੇ ਇਹ ਸਮੱਸਿਆ ਓਨੀ ਦੇਰ ਦੂਰ ਨਹੀਂ ਹੋਵੇਗੀ ਜਿੰਨੀ ਦੇਰ ਇਹ ਛੋਟੀਆਂ ਪਾਈਪਾਂ ਬਦਲੀਆਂ ਨਹੀਂ ਜਾਂਦੀਆਂ ।
ਇਹ ਵੀ ਪੜ੍ਹੋੋ:-ਪਾਕਿ ਵਿੱਚ ਬੱਸ ਡਿੱਗੀ ਖਾਈ 'ਚ, 19 ਦੀ ਮੌਤ, ਕਈ ਯਾਤਰੀ ਹੋਏ ਜ਼ਖ਼ਮੀ