ਪੰਜਾਬ

punjab

ETV Bharat / state

ਜਦੋਂ ਨਹਿਰ ਦੀ ਰੇਲਿੰਗ 'ਤੇ ਚੜ੍ਹੀ ਕਾਰ, ਦੇਖੋ ਰੌਂਗਟੇ ਖੜੇ ਕਰਨ ਵਾਲੀ ਇਹ ਵੀਡੀਓ.. - ਭਾਖੜਾ ਨਹਿਰ ਦੇ ਕਿਨਾਰੇ

'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਵਾਲੀ ਕਹਾਵਤ ਉਸ ਵੇਲੇ ਸੱਚ ਹੋ ਗਈ, ਜਦੋ ਇਕ ਕਾਰ ਭਾਖੜਾ ਨਹਿਰ ਦੇ ਕਿਨਾਰੇ ਲੱਗੀ ਹੋਈ ਰੇਲਿੰਗ ਨਾਲ ਟਕਰਾ ਕੇ ਨਹਿਰ ਵੱਲ ਨੂੰ ਲਮਕ ਗਈ।

ਹਾਦਸਾਗ੍ਰਸਤ ਹੋਈ ਕਾਰ
ਹਾਦਸਾਗ੍ਰਸਤ ਹੋਈ ਕਾਰ

By

Published : Apr 25, 2021, 6:09 PM IST

ਰੂਪਨਗਰ: 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਵਾਲੀ ਕਹਾਵਤ ਉਸ ਵੇਲੇ ਸੱਚ ਹੋ ਗਈ। ਜਦੋ ਇਕ ਕਾਰ ਭਾਖੜਾ ਨਹਿਰ ਦੇ ਕਿਨਾਰੇ ਲੱਗੀ ਹੋਈ ਰੇਲਿੰਗ ਨਾਲ ਟਕਰਾ ਕੇ ਨਹਿਰ ਵੱਲ ਨੂੰ ਲਮਕ ਗਈ।

ਰਾਹਤ ਦੀ ਗੱਲ ਇਹ ਰਹੀ ਕਿ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਸਹੀ ਸਲਾਮਤ ਗੱਡੀ ਵਿੱਚੋ ਕੱਢ ਲਿਆ ਗਿਆ। ਗ਼ਨੀਮਤ ਇਹ ਰਹੀ ਕਿ ਗੱਡੀ ਨਹਿਰ ਵਿੱਚ ਨਹੀਂ ਡਿਗੀ। ਸਥਾਨਕ ਵਸਨੀਕਾਂ ਅਤੇ ਜੇਸੀਬੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢ ਲਿਆ ਗਿਆ, ਹਾਦਸੇ ਦੇ ਅਸਲੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ, ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਾਰ ਦਾ ਨਹਿਰ ’ਚ ਡਿੱਗਣ ਤੋਂ ਬਚਾਅ ਹੋ ਗਿਆ।

ਹਾਦਸਾਗ੍ਰਸਤ ਹੋਈ ਕਾਰ

ਇਸ ਹਾਦਸੇ ’ਚ ਕਿਸੇ ਨੂੰ ਵੀ ਖਰੋਚ ਤੱਕ ਨਹੀਂ ਆਈ, ਜੇਕਰ ਕਾਰ ਥੋੜ੍ਹੀ ਜਿਹੀ ਵੀ ਨਹਿਰ ਵੱਲ ਝੁੱਕ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਬਣੀ ਆਕਸੀਜਨ ਦੇ ਰਹੇ ਲੋਕਾਂ ਨੂੰ ਜਿੰਦਗੀ

ABOUT THE AUTHOR

...view details