ਰੂਪਨਗਰ : ਭਾਖੜਾ ਨਹਿਰ ਬੀਬੀਐੱਮਬੀ ਸ੍ਰੀ ਕੀਰਤਪੁਰ ਸਾਹਿਬ ਦੀ ਨਹਿਰ ਉੱਤੇ ਬਣ ਰਹੇ ਨਵੇਂ ਪੁਲ ਦੀ ਉਸਾਰੀ ਹਾਲੇ ਚੱਲ ਹੀ ਰਹੀ ਸੀ ਕਿ ਪੁੱਲ ਬਣਨ ਤੋਂ ਪਹਿਲਾ ਹੀ ਨਹਿਰ ਵਿਚ ਜਾ ਡਿੱਗਿਆ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਸ਼ਹਿਰ ਕੀਰਤਪੁਰ ਸਾਹਿਬ ਨੁੰ ਮੁੱਖ ਸੜਕ ਚੰਡੀਗੜ੍ਹ ਵਿਚਕਾਰ ਕੀਰਤਪੁਰ ਸਾਹਿਬ ਵਿਖੇ ਬਣ ਰਿਹਾ ਸੀ। ਇਸ ਦੇ ਨਾਲ ਹੀ, ਇਹ ਪੁਲ ਦਾ ਹਾਲੇ ਢਾਂਚਾ ਹੀ ਤਿਆਰ ਕੀਤਾ ਗਿਆ ਸੀ, ਜਿਸ ਦਾ ਸਿਕੰਜਾ ਲੋਹੇ ਦਾ ਬਣ ਕੇ ਪੁਲ ਤੋ ਆਰ ਪਾਰ ਹੀ ਪਹੁੰਚਾਇਆ ਜਾ ਰਿਹਾ ਸੀ, ਪਰ ਇਹ ਪਹਿਲਾਂ ਹੀ ਨਹਿਰ ਵਿੱਚ ਜਾ ਡਿੱਗਾ ਹੈ।
ਰੂਪਨਗਰ 'ਚ ਭਾਖੜਾ ਬਿਆਸ ਨਹਿਰ 'ਤੇ ਬਣਾਇਆ ਜਾ ਰਿਹਾ ਪੁਲ ਡਿੱਗਾ, ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਸੀ ਤਿਆਰ
ਰੂਪਨਗਰ ਵਿੱਚ ਭਾਖੜਾ ਨਹਿਰ ਉੱਤੇ ਬਣਾਇਆ ਜਾ ਰਿਹਾ ਲੋਹੇ ਦਾ ਪੁਲ ਡਿੱਗ ਗਿਆ ਹੈ। 14 ਅਗਸਤ 2020 ਨੂੰ ਸਾਬਕਾ ਸਪੀਕਰ ਰਾਣਾ ਕੇਪੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ।
ਕੋਈ ਜਾਨੀ ਨੁਕਸਾਨ ਨਹੀਂ :ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਤੇ ਇਕਠੀ ਕੀਤੀ ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਦੀ ਰੇਲਿੰਗ ਟੁੱਟਣ ਕਾਰਨ ਭਾਖੜਾ ਨਹਿਰ ਤੇ ਬਣਿਆ ਇਹ ਪੁਲ ਨਹਿਰ ਦੇ ਪਾਣੀ ਵਿਚ ਡਿਗ ਪਿਆ ਹੈ। ਜ਼ਿਕਰਯੋਗ ਹੈ ਕਿ ਇਹ ਠੇਕੇਦਾਰ ਅਤੇ ਉਸ ਦੀ ਲੇਬਰ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮੀਡੀਆ ਕਰਮੀਆਂ ਸਾਹਮਣੇ ਠੇਕੇਦਾਰ ਦੇ ਕਰਿੰਦੇ ਆਪਣਾ ਪੱਖ ਰੱਖਣ ਲਈ ਵੀ ਸਾਹਮਣੇ ਨਹੀਂ ਆ ਰਹੇ ਸਨ।
- ਮਿਕਸ ਲੈਂਡ ਇੰਡਸਟਰੀ ਨੂੰ ਲੈ ਕੇ ਚਿੰਤਾ ਵਿੱਚ ਕਾਰੋਬਾਰੀ, ਵਿਧਾਇਕ ਨੇ ਦਿਵਾਇਆ ਭਰੋਸਾ, ਕਿਹਾ-"5 ਸਾਲ ਲਈ ਐਕਸਟੈਨਸ਼ਨ ਦੇਣਾ ਮੇਰੀ ਜ਼ਿੰਮੇਵਾਰੀ"
- Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
- 6 ਮਹੀਨੇ ਪਹਿਲਾਂ ਬਣੀ ਕੰਕਰੀਟ ਦੀ ਸੜਕ ਵਿੱਚ ਆਈਆਂ ਦਰਾਰਾਂ, ਲੋਕਾਂ ਨੇ ਕਿਹਾ ਗੈਸ ਦੇ ਰਿਸਾਵ ਕਾਰਨ ਉੱਖੜੀ ਸੜਕ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜ਼ਿਕਰਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਜੀ ਸ਼ਹਿਰੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਇਹ ਪੁਲ ਦਾ ਨਿਰਮਾਣ ਪਿਛਲੀ ਸਰਕਾਰ ਸਮੇਂ ਕੀਤਾ ਗਿਆ ਸੀ ਉਦੋਂ ਦਾ ਕੰਮ ਚੱ ਰਿਹਾ ਸੀ ਅਤੇ ਅਤੇ ਇਸ ਪੁਲ ਦਾ 14 ਅਗਸਤ 2020 ਸਾਬਕਾ ਸਪੀਕਰ ਰਾਣਾ ਕੇ ਪੀ ਨੇ ਨੀਂਹ ਪੱਥਰ ਰੱਖਿਆ ਸੀ। ਲਗਭਗ 7.50 ਕਰੋੜ ਦੇ ਕਰੀਬ ਲਾਗਤ ਨਾਲ ਇਹ ਪੁੱਲ ਇਕ ਸਾਲ ਦੇ ਅੰਦਰ ਬਣ ਕੇ ਤਿਆਰ ਹੋਣਾ ਸੀ ਪਰ 2 ਸਾਲ ਤੋਂ ਜਿਆਦਾ ਸਮਾਂ ਹੋਣ ਤੋਂ ਬਾਦ ਵੀ ਇਹ ਪੁੱਲ ਬਣ ਕੇ ਤਿਆਰ ਨਹੀਂ ਹੋਇਆ। ਮੌਕੇ ਉੱਤੇ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਜਾਣਕਾਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਠੇਕੇਦਾਰ ਦਾ ਕਰਿੰਦਾ ਨਹੀਂ ਦੇ ਰਿਹਾ ਜਦੋਂਕਿ ਉਹਨਾਂ ਦਾ ਕਹਿਣਾ ਹੈ ਕਿ ਚੱਲਦਿਆਂ ਕਈ ਵਾਰ ਦਿੱਕਤਾਂ ਆ ਜਾਂਦੀਆਂ ਹਨ।