ਪੰਜਾਬ

punjab

ETV Bharat / state

ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ - Rupnagar latest news in Punjabi

ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ ਨੂੰ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ।Rupnagar News.

The accomplice of gangster Pavitar Singh who supplied weapons
The accomplice of gangster Pavitar Singh who supplied weapons

By

Published : Dec 3, 2022, 5:35 PM IST

ਰੂਪਨਗਰ:ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ ਨੂੰ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਸੰਬੰਧੀ ਜਾਣਕਾਰੀ ਦਿੰਦਿਆਂ ssp ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। Rupnagar News.

The accomplice of gangster Pavitar Singh who supplied weapons

ਜਿਸ ਦੇ ਅਧੀਨ ਪੁਲਿਸ ਟੀਮਾਂ ਵਲੋਂ ਅਪਰਾਧਿਕ ਪਿਛੋਕੜ ਵਾਲੇ ਦੋਸ਼ੀਆਂ ਦੀ ਹਰ ਗਤੀਵਿਧੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ, ਕਪਤਾਨ ਪੁਲਿਸ (ਡਿਟੇਕਟਿਵ) ਮਨਵਿੰਦਰਬੀਰ ਸਿੰਘ ਅਤੇ ਉਪ ਕਪਤਾਨ ਪੁਲਿਸ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਸਪੈਕਟਰ ਇੰਚਾਰਜ ਸੀਆਈਏ ਸਤਨਾਮ ਸਿੰਘ ਰੂਪਨਗਰ ਦੀ ਟੀਮ ਨੇ ਭਾਰਤ ਭੂਸ਼ਨ ਪੰਮੀ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ, ਜੋ ਦੋਸ਼ੀ ਭਗੌੜੇ ਗੈਂਗਸਟਰ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ, ਵਾਸੀ ਕੈਲੋਫੋਰਨੀਆ (ਯੂਐਸਏ) ਦਾ ਸਾਥੀ ਹੈ।

ਇਹ ਵੀ ਪੜ੍ਹੋ:ਪੋਤਾ ਹੀ ਨਿਕਲਿਆ ਫਿਰੌਤੀ ਮੰਗਣ ਤੇ ਧਮਕੀਆਂ ਦੇਣ ਵਾਲਾ ਸਖ਼ਸ਼, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ABOUT THE AUTHOR

...view details