ਪੰਜਾਬ

punjab

ETV Bharat / state

ਕੱਪੜਾ ਵਪਾਰੀਆਂ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਕੀਤੀ ਨਾਂਹ

ਆਰਥਿਕ ਮੰਦਹਾਲੀ ਦੇ ਸ਼ਿਕਾਰ ਕੱਪੜੇ ਦੇ ਵਪਾਰੀ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਣਾਇਆ ਗਰਮੀਆਂ ਵਾਲਾ ਕੱਪੜਾ ਅਜੇ ਵੀ ਫੈਕਟਰੀਆਂ 'ਚ ਪਿਆ ਹੈ।

ਕੱਪੜਾ ਵਪਾਰੀਆਂ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਕੀਤੀ ਨਾਂਹ
ਕੱਪੜਾ ਵਪਾਰੀਆਂ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਕੀਤੀ ਨਾਂਹ

By

Published : Sep 15, 2020, 10:22 PM IST

ਰੋਪੜ: ਕੋਰੋਨਾ ਕਾਲ ਦੇ ਦੌਰਾਨ ਆਰਥਿਕ ਮੰਦਹਾਲੀ ਦੇ ਸ਼ਿਕਾਰ ਕੱਪੜੇ ਦੇ ਵਪਾਰੀ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਨਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਣਾਇਆ ਗਰਮੀਆਂ ਵਾਲਾ ਕੱਪੜਾ ਵੀ ਅਜੇ ਫੈਕਟਰੀਆਂ 'ਚ ਪਿਆ ਹੈ ਅਤੇ ਅਗਲਾ ਸਰਦੀਆਂ ਦਾ ਬਣਾਉਣ ਬਾਰੇ ਉਹ ਕਿਵੇਂ ਸੋਚ ਸਕਦੇ ਹਨ।

ਕੱਪੜਾ ਵਪਾਰੀਆਂ ਨੇ ਸਰਦੀਆਂ ਦੇ ਕੱਪੜੇ ਬਣਾਉਣ ਤੋਂ ਕੀਤੀ ਨਾਂਹ

ਰੋਪੜ ਵਿਖੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਇੱਕ ਵਪਾਰੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹ ਜੈਂਟਸ ਫੈਸ਼ਨ ਦੇ ਨਾਲ ਜੁੜੇ ਕੱਪੜੇ ਬਣਾਉਂਦੇ ਹਨ ਪਰ ਇਸ ਮਹਾਂਮਾਰੀ ਕਾਰਨ ਪਿਛਲੇ ਦਿਨੀਂ ਲੱਗੇ ਲੌਕਡਾਊਨ ਅਤੇ ਕਰਫਿਊ ਦੇ ਕਾਰਨ ਉਨ੍ਹਾਂ ਦਾ ਗਰਮੀਆਂ ਦਾ ਬਣਾਇਆ ਕੱਪੜਾ ਉਵੇਂ ਦਾ ਉਵੇਂ ਹੀ ਫੈਕਟਰੀਆਂ ਦੇ ਵਿੱਚ ਪਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਸੀਜਨ ਸਰਦੀਆਂ ਦੇ ਕੱਪੜੇ ਬਣਾਉਣ ਨੂੰ ਲੈ ਕੇ ਸਾਫ ਮਨ੍ਹਾ ਕਰ ਦਿੱਤਾ, ਉਨ੍ਹਾਂ ਕਿਹਾ ਫਿਲਹਾਲ ਤਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਉਨ੍ਹਾਂ ਦਾ ਪਿਛਲੇ ਸੀਜ਼ਨ ਦਾ ਸਾਰਾ ਵਪਾਰ ਖਰਾਬ ਹੋ ਚੁੱਕਿਆ ਹੈ ਅਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਖਾਸ ਆਰਡਰ ਨਹੀਂ ਮਿਲ ਰਿਹਾ, ਇਸ ਕਰਕੇ ਫਿਲਹਾਲ ਉਹ ਸਰਦੀਆਂ ਦੇ ਕੱਪੜੇ ਬਣਾਉਣ ਬਾਰੇ ਤਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਦਾ ਗਰਮੀਆਂ ਦਾ ਕੱਪੜਾ ਵੀ ਨਹੀਂ ਵਿਕਿਆ ਹੈ।

ABOUT THE AUTHOR

...view details