ਰੂਪਨਗਰ:ਇੱਥੋ ਦੇ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਜਿਸ ਵਿੱਚ ਸਵਾਈਨ ਫਲੂ ਦੇ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਇਸ ਵਾਰਡ ਵਿਚ ਸਵਾਈਨ ਫਲੂ ਬਿਮਾਰੀ ਦੇ ਇਲਾਜ ਲਈ ਦੀ ਤਿਆਰੀ ਦੇ ਬਾਬਤ ਸੀਐਮਓ ਵਲੋਂ ਰੂਪਨਗਰ ਦੇ ਸਿਵਲ ਹਸਪਤਾਲ ਦਾ ਗਰਾਉਂਡ ਜ਼ੀਰੋ ਤੋਂ ਜਾਇਜ਼ਾ ਲਿਆ ਗਿਆ ਅਤੇ ਸਵਾਈਨ ਫਲੂ ਬਿਮਾਰੀ ਤੋਂ ਨਿਪਟਣ ਦੇ ਕੀਤੇ ਜਾ ਰਹੇ ਬੰਦੋਬਸਤਾਂ ਦਾ ਜਾਇਜ਼ਾ ਲਿਆ।
ਰੂਪਨਗਰ ਦੇ ਸਿਵਲ ਹਸਪਤਾਲ ਦੇ ਵਿੱਚ ਸਵਾਈਨ ਫਲੂ ਮਰੀਜ਼ ਦੇ ਲਈ ਰੂਪਨਗਰ ਦੇ ਸੀਐਮਓ ਪਰਮਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਿਵਲ ਹਸਪਤਾਲ ਰੂਪਨਗਰ ਵਿੱਚ ਵੱਖ ਤੌਰ 'ਤੇ ਇੱਕ ਵਾਰ ਦੀ ਸਥਾਪਨਾ ਕਰ ਦਿੱਤੀ ਗਈ ਹੈ ਜਿਸ ਵਿਚ ਮਰੀਜ਼ਾਂ ਦੀ ਹਰ ਸਹੂਲਤ ਅਤੇ ਬਿਮਾਰੀ ਤੋਂ ਬਚਾਉਣ ਲਈ ਹਰ ਪ੍ਰਕਾਰ ਦੀ ਦਵਾਈ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਆਈਸੋਲੇਸ਼ਨ ਵਾਰਡ ਵਿੱਚ ਮਰੀਜ਼ਾਂ ਲਈ ਵੱਖਰੇ ਤੌਰ 'ਤੇ ਆਕਸੀਜਨ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸੀਐਮਓ ਪਰਮਿੰਦਰ ਕੁਮਾਰ ਵਲੋਂ ਸਵਾਈਨ ਫਲੂ ਬਿਮਾਰੀ ਦੇ ਲੱਛਣਾਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਜਿੱਥੇ ਸਾਫ-ਸਫਾਈ ਦੀ ਕਮੀ ਹੁੰਦੀ ਹੈ, ਖਾਸ ਤੌਰ ਉੱਤੇ ਪਸ਼ੂਆਂ ਦੇ ਤਬੇਲੇ ਆਦਿ ਵਿੱਚ ਇਸ ਬਿਮਾਰੀ ਦਾ ਵਾਧਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੁੱਢਲੇ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ 'ਤੇ ਮਰੀਜ਼ ਨੂੰ ਬੁਖਾਰ ਚੜ੍ਹਨਾ, ਕਫ ਬਣਨਾ ਆਦਿ ਲੱਛਣ ਹੁੰਦੇ ਹਨ। ਸੀਐਮਓ ਨੇ ਸਲਾਹ ਦਿੱਤੀ ਕਿ ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ, ਉਨ੍ਹਾਂ ਨੂੰ ਆਪਣੇ ਮੂੰਹ ਨੂੰ ਕਵਰ ਕੇ ਰੱਖਣਾ ਚਾਹੀਦਾ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਜਾਂ ਬੁਖਾਰ ਹੋਰ ਵੀ ਤੇਜ਼ ਆਉਂਦਾ ਹੈ, ਤਾਂ ਫੌਰੀ ਤੌਰ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:ਅੱਜ ਤੋਂ ਹੋਣ ਵਾਲੀਆਂ ਹਨ ਇਹ ਵੱਡੀਆਂ ਤਬਦੀਲੀਆਂ, ਤੁਹਾਡੀ ਜੇਬ ਉੱਤੇ ਪਾਉਣਗੀਆਂ ਅਸਰ