ਰੋਪੜ: ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦੇ ਸਮਾਪਤੀ ਸਮਾਰੋਹ ਦੌਰਾਨ ਡੀ.ਡੀ.ਐਮ. ਵੀ.ਕੇ. ਸਿੰਘ ਨਾਬਾਰਡ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਲਸਟਰ ਕੈਂਪਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਐਲ.ਡੀ.ਐਮ. ਸੁਸ਼ੀਲ ਕੁਮਾਰ ਸ਼ਰਮਾ ਅਤੇ ਯੂਕੋ ਬੈਂਕ ਦੇ ਪਰਮਿੰਦਰ ਸਿੰਘ ਚੀਮਾ ਵੱਲੋਂ ਕਿਸਾਨਾਂ ਲਈ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਮੁਹਈਆ ਕਰਵਾਈ ਗਈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਦੀ ਸਕੀਮ ਬਾਰੇ ਜਾਣਕਾਰੀ ਦਿਤੀ ਹੈ।
ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦਾ ਕੀਤਾ ਗਿਆ ਪ੍ਰਬੰਧ - ਪਰਾਲੀ ਸੁਰੱਖਿਆ ਅਭਿਆਨ 2019
ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦੇ ਸਮਾਪਤੀ ਸਮਾਰੋਹ ਦੌਰਾਨ ਡੀ.ਡੀ.ਐਮ. ਵੀ.ਕੇ. ਸਿੰਘ ਨਾਬਾਰਡ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਵੱਖ ਵੱਖ ਏਜੰਸੀਆਂ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਤਹਿਤ 4 ਹਜ਼ਾਰ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਵਧਾਈ ਦਿੰਦਿਆਂ ਕਿਹਾ ਕਿ ਰੂਪਨਗਰ ਪਰਾਲੀ ਨਾ ਸਾੜਨ ਦੇ ਕੇਸ ਵਿੱਚ ਪੰਜਾਬ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਹੈ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਸੀਨੀਅਰ ਮੈਨੇਜਰ ਏ.ਐਸ.ਮਾਨ ਵੱਲੋਂ ਕੋਆਪ੍ਰੇਟਿਵ ਸੋਸਾਇਟੀ ਦੀਆਂ ਸਾਾਰੀਆਂ ਸਕੀਮਾਂ ਦੀ ਜਾਣਕਾਰੀ ਦਿਤੀ ਅਤੇ ਕਿਸਾਨਾਂ ਦੇ ਗਰੁੱਪਾਂ ਲਈ ਮਿਲਣ ਵਾਲੇ ਕਰਜੇ ਅਤੇ ਹੋਰ ਸਬਸਿਡੀਆਂ ਬਾਰੇ ਵੀ ਚਰਚਾ ਕੀਤੀ ਗਈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨਤੇਜ ਸਿੰਘ ਚੀਮਾ ਨੇ ਕਿਹਾ ਕਿ ਗੁਰਬਾਣੀ ਦਾ ਮਹਾਵਾਕ ਵੀ ਹੈ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਜਿਸ ਅਨੁਸਾਰ ਸਾਰਿਆਂ ਦਾ ਹੀ ਨੈਤਿਕ ਫਰਜ ਹੈ ਕਿ ਹਵਾ, ਮਿੱਟੀ ਅਤੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਈਏ ਅਤੇ ਅਜਿਹੇ ਵਿਕਾਸ ਵੱਲ ਵਧੀਏ ਜੋ ਮਾਨਵਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਵਿੱਚ ਹੋਵੇ।