ਪੰਜਾਬ

punjab

ETV Bharat / state

ਰੂਪਨਗਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਇਆ ਗਿਆ ਵਿਸੇਸ਼ ਸੈਮੀਨਾਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵਲੋਂ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ ਜਿਸ ਨੂੰ ਕਲੌਸਿੰਗ ਸੈਰੇਮਨੀ ਦੇ ਸਮਾਗਮ ਨਾਲ ਸਮਾਪਤ ਕੀਤਾ ਗਿਆ।

Rupnagar District Legal Services Authority
ਫ਼ੋਟੋ

By

Published : Jan 7, 2020, 9:25 AM IST

Updated : Jan 8, 2020, 9:17 PM IST

ਰੂਪਨਗਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵਲੋਂ ਵਿਸੇਸ਼ ਸੈਮੀਨਾਰ ਲਗਾਇਆ ਗਿਆ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਵੱਲੋਂ ਟ੍ਰੇਨਿੰਗ ਇੰਨ ਯੰਗ ਲੀਡਰਸ਼ਿੱਪ ਅਤੇ ਕੌਮਿਊਨਿਟੀ ਡਿਵਲਪਮੈਂਟ ਦੀ ਕਲੋਸਿੰਗ ਸੈਰਾਮਨੀ ਦਾ ਸਮਾਗਮ ਕਰਵਾਇਆ ਗਿਆ।

ਕਲੋਸਿੰਗ ਸੈਰੇਮਨੀ ਮੌਕੇ ਸੀਜੇਐਮ ਕਮ ਸਕੱਤਰ ਰੂਪਨਗਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਸਿਮਰਨਜੀਤ ਸਿੰਘ ਵੱਲੋਂ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਜਿੱਥੇ, ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਹੋਏ ਲੋਕਾਂ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਡਿਊਟੀਆਂ ਬਾਰੇ ਜਾਣੂ ਕਰਵਾਇਆ।

ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਬਾਰੇ ਵਿਸੇਸ਼ ਤੌਰ 'ਤੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਟੋਲ ਫ੍ਰੀ ਨੰਬਰ 1968 'ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ 'ਤੇ ਉਨ੍ਹਾਂ ਨਾਲ ਉਘੇ ਸਮਾਜ ਸੇਵੀ ਅਤੇ ਪੈਰਾ ਲੀਗਲ ਵਲੰਟੀਅਰ ਸੁਰਜਨ ਸਿੰਘ ਹਾਜ਼ਰ ਰਹੇ।

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਅੱਜ ਖ਼ਤਮ ਹੋ ਸਕਦੈ 7 ਸਾਲ ਦਾ ਇੰਤਜ਼ਾਰ

Last Updated : Jan 8, 2020, 9:17 PM IST

ABOUT THE AUTHOR

...view details