ਰੂਪਨਗਰ: ਜ਼ਿਲ੍ਹੇ ਦੇ ਦਸ਼ਮੇਸ਼ ਹਾਕੀ ਕਲੱਬ ਵੱਲੋਂ ਕਰਵਾਏ ਜਾ ਰਹੇ, ਆਲ ਇੰਡੀਆ ਹਾਕੀ ਟੂਰਨਾਮੈਂਟ ਦਾ ਆਗਾਜ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਭਾਰਤ ਦੇ ਉਚ ਕੋਟੀ ਦੀਆਂ ਹਾਕੀ ਦੀਆਂ ਟੀਮਾਂ ਨੇ ਭਾਗ ਲਿਆ।
ਦੱਸਿਆ ਜਾ ਰਿਹਾ ਹੈ ਕਿ ਦਸਮੇਸ਼ ਹਾਕਸ ਕਲੱਬ ਵੱਲੋਂ ਪਿਛਲੇ 29 ਸਾਲਾਂ ਤੋਂ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਸਾਲ ਦੇ ਇਸ ਟੂਰਨਾਮੈਂਟ ਨਾਲ 30 ਸਾਲ ਹੋ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਪੀਕਰ ਕੇ.ਪੀ ਸਿੰਘ ਨੇ ਕਿਹਾ ਕਿ ਦਸ਼ਮੇਸ਼ ਹਾਕਸ ਨੇ ਹਾਕੀ ਦੀ ਦੁਨੀਆਂ 'ਚ ਮੱਲਾਂ ਮਾਰੀਆ ਹਨ। ਇਸ ਸੰਸਥਾ ਨੇ ਕਈ ਚੁਨੰਦਾ ਖਿਡਾਰੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਦੀ ਹਾਕੀ ਦੇ ਖਿਡਾਰੀਆਂ ਨੂੰ ਇਹ ਸੰਸਥਾ ਹੀ ਤਿਆਰ ਕਰਦੀ ਹੈ।