ਕਤਲ ਤੋਂ ਬਾਅਦ ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ- ਮਾਹੌਲ ਸ਼ਾਂਤ ਸ੍ਰੀ ਅਨੰਦਪੁਰ ਸਾਹਿਬ:ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਪਰ ਇਸੇ ਵਿਚਾਲੇ ਬੀਤੇ ਦਿਨ ਕੁਝ ਨੌਜਵਾਨਾਂ ਦੀ ਆਪਸ ਵਿੱਚ ਝੜਪ ਹੋ ਗਈ ਤੇ ਇਸ ਝੜਪ ਦੌਰਾਨ ਇੱਕ ਨੌਜਵਾਨ ਦਾ ਕਤਲ ਵੀ ਹੋ ਗਿਆ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤਾ ਤੇ ਕਿਹਾ ਕਿ ਸਥਿਤੀ ਪੂਰੀ ਕੰਟਰੋਲ ਵਿੱਚ ਹੈ ਤੇ ਮਾਹੌਲ ਸ਼ਾਂਤ ਹੈ।
ਇਹ ਵੀ ਪੜੋ:Holla Mohalla 2023 : ਜਾਣੋ, ਕਿਉਂ ਮਨਾਇਆ ਜਾਂਦਾ ਹੋਲਾ ਮਹੱਲਾ ਅਤੇ ਇਤਿਹਾਸ
ਸ੍ਰੀ ਕੀਰਤਪੁਰ ਸਾਹਿਬ ਵਿਖੇ ਵਾਪਰੀ ਘਟਨਾ:ਦੱਸ ਦਈਏ ਕਿ ਇਹ ਘਟਨਾ ਬੀਤੀ ਦੇਰ ਰਾਤ ਕੀਰਤਪੁਰ ਸਾਹਿਬ ਨੇੜੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਵੇਸ਼ ਦੁਆਰ ਉੱਤੇ ਵਾਪਰੀ ਹੈ। ਇਸ ਸਬੰਧੀ ਐੱਸਐੱਸਪੀ ਰੂਪਨਗਰ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਦੇਰ ਰਾਤ ਦੋ ਧਿਰਾਂ ਵਿੱਚ ਆਪਸੀ ਝਗੜਾ ਹੋ ਗਿਆ ਸੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਕੈਨੇਡਾ ਦਾ ਪੀਆਰ ਹੈ ਜੋ ਕਿ ਹੋਲਾ ਮਹੁੱਲੇ ਦੇਖਣ ਆਇਆ ਸੀ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਕੈਨੇਡਾ ਦੀ ਪੀਆਰ ਸੀ ਮ੍ਰਿਤਕ:ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਹੰਗ ਸਿੰਘਾਂ ਨਾਲ ਝੜਪ ਵਿੱਚ ਮਾਰਿਆ ਗਿਆ ਨੌਜਵਾਨ ਪ੍ਰਿੰਸ ਕੈਨੇਡਾ ਦਾ ਪੀਆਰ ਸੀ ਜੋ ਨਿਹੰਗ ਦੇ ਬਾਣੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਸੀ। ਪ੍ਰਿੰਸ ਨੇ ਆਪਣੇ ਮੋਟਰਸਾਈਕਲ ਦਾ ਸਾਈਲੈਂਸਰ ਮੋਡੀਫਾਈ ਕਰਵਾਇਆ ਸੀ, ਜਿਸ ਕਾਰਨ ਨਿਹੰਗ ਸਿੰਘਾਂ ਨੇ ਉਸ ਨੂੰ ਰੋਕਿਆ ਤਾਂ ਇਸ ਦੌਰਾਨ ਉਹਨਾਂ ਦਾ ਝਗੜਾ ਹੋ ਗਿਆ। ਦੂਜੇ ਪਾਸੇ ਹਮਲਾ ਕਰਨ ਵਾਲਾ ਸ਼ਖ਼ਸ ਵੀ ਜਖਮੀ ਹੈ, ਜਿਸ ਦਾ ਇਲਾਜ ਪੀਜੀਆਈ ਵਿਖੇ ਚੱਲ ਰਿਹਾ ਹੈ।
ਪੁਲਿਸ ਪੂਰੀ ਤਰ੍ਹਾਂ ਚੌਕਸ:ਐਸਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਪੁਲਿਸ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਗ੍ਹਾ-ਜਗ੍ਹਾ ਉੱਤੇ ਕੈਮਰੇ ਲਗਾਏ ਗਏ ਨੇ ਤਾਂ ਕੀ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਉਹ ਅਫ਼ਵਾਹਾਂ ਹਨ, ਉਹਨਾਂ ਉੱਤੇ ਧਿਆਨ ਨਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਮੇਲੇ ਦੀ ਮਰਿਆਦਾ ਨੂੰ ਵੇਖਦੇ ਹੋਏ ਹੁਲੜਬਾਜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਹੋਲਾ ਮਹੱਲਾ ਧਾਰਮਿਕ ਤੇ ਪਵਿੱਤਰ ਤਿਉਹਾਰ ਹੈ।
ਇਹ ਵੀ ਪੜੋ:Hukamnama 8 March 2023 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ