ਪੰਜਾਬ

punjab

ETV Bharat / state

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਪਰਿਵਾਰ ਨੇ ਸੋਨੇ ਦੇ 2 ਗੁਲਦਸਤੇ ਅਤੇ ਸ੍ਰੀ ਸਾਹਿਬ ਦੀ ਕੀਤੀ ਸੇਵਾ - ਸੋਨੇ ਦੇ ਦੋ ਗੁਲਦਸਤੇ ਅਤੇ ਸ੍ਰੀ ਸਾਹਿਬ ਦੀ ਕੀਤੀ ਸੇਵਾ

ਸ੍ਰੀ ਅਨੰਦਪੁਰ ਸਾਹਿਬ 'ਚ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੋਨੇ ਦੇ 2 ਗੁਲਦਸਤੇ ਅਤੇ ਸ੍ਰੀ ਸਾਹਿਬ ਭੇਂਟ ਕੀਤੀ ਗਈ ਹੈ। ਇਹ ਸੇਵਾ ਮੁੰਬਈ ਦੇ ਰਹਿਣ ਵਾਲੇ ਇੱਕ ਸਿੱਖ ਪਰਿਵਾਰ ਨੇ ਕੀਤੀ ਹੈ।

ਸਿੱਖ ਪਰਿਵਾਰ ਨੇ ਸੋਨੇ ਦੇ ਦੋ ਗੁਲਦਸਤੇ ਅਤੇ ਸ੍ਰੀ ਸਾਹਿਬ ਦੀ ਕੀਤੀ ਸੇਵਾ
ਸਿੱਖ ਪਰਿਵਾਰ ਨੇ ਸੋਨੇ ਦੇ ਦੋ ਗੁਲਦਸਤੇ ਅਤੇ ਸ੍ਰੀ ਸਾਹਿਬ ਦੀ ਕੀਤੀ ਸੇਵਾ

By

Published : Sep 11, 2020, 2:54 PM IST

ਰੂਪਨਗਰ: ਇੱਕ ਸਿੱਖ ਪਰਿਵਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਕੀਮਤੀ ਵਸਤੂਆਂ ਦਾਨ ਕੀਤੀਆਂ ਹਨ। ਮੁੰਬਈ ਦੇ ਵਸਨੀਕ ਇਸ ਸਿੱਖ ਪਰਿਵਾਰ ਨੇ ਸੋਨੇ ਤੋਂ ਬਣੇ 2 ਗੁਲਦਸਤੇ ਅਤੇ ਸ੍ਰੀ ਸਾਹਿਬ ਭੇਂਟ ਕੀਤੀ ਹੈ। ਇਸ ਮੌਕੇ ਦਾਨੀ ਪਰਿਵਾਰ ਵੱਲੋਂ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ।

ਸਿੱਖ ਪਰਿਵਾਰ ਨੇ ਸੋਨੇ ਦੇ ਦੋ ਗੁਲਦਸਤੇ ਅਤੇ ਸ੍ਰੀ ਸਾਹਿਬ ਦੀ ਕੀਤੀ ਸੇਵਾ

ਸੇਵਾ ਕਰਨ ਵਾਲੇ ਪਰਿਵਾਰ ਦੇ ਮੈਂਬਰ ਗੋਲਡੀ ਨੇ ਦੱਸਿਆ ਕਿ ਗੁਰੂ ਘਰ ਦੇ ਵਿੱਚ ਇਹ ਕੀਮਤੀ ਵਸਤਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਖੁਸ਼ੀ ਮਿਲੀ ਹੈ। ਗੋਲਡੀ ਨੇ ਕਿਹਾ ਕਿ ਉਹ ਇੱਥੇ ਆ ਕੇ ਬੇਹੱਦ ਖੁਸ਼ ਹਨ। ਗੁਰੂ ਸਾਹਿਬ ਨੇ ਉਨ੍ਹਾਂ ਦੇ ਪਰਿਵਾਰ 'ਤੇ ਕਿਰਪਾ ਕੀਤੀ ਅਤੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਕਿ ਉਹ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਸਕਣ।

ਸ੍ਰੀ ਆਨੰਦਪੁਰ ਸਾਹਿਬ ਤੋਂ ਐਸਜੀਪੀਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦਾਨੀ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਇਸ ਪਰਿਵਾਰ ਵੱਲੋਂ ਇੱਕ ਵੱਡੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਭੇਂਟ ਕੀਤੀਆਂ ਗਈਆਂ ਕੀਮਤੀ ਵਸਤਾਂ ਜਿਥੇ ਇਸ ਸਥਾਨ ਦੀ ਸ਼ੋਭਾ ਵਧਾਉਣਗੀਆਂ ਉਥੇ ਹੀ ਸੰਗਤਾਂ ਵੀ ਇਸ ਦੇ ਦਰਸ਼ਨ ਕਰ ਸਕਣਗੀਆਂ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਮਤੀ ਵਸਤਾਂ ਭੇਂਟ ਕਰਕੇ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਾਨੀ ਪਰਿਵਾਰ ਨੇ ਸੋਨੇ ਤੋਂ ਬਣੇ 2 ਖੂਬਸੂਰਤ ਗੁਲਦਸਤੇ ਤੇ ਸ੍ਰੀ ਸਾਹਿਬ ਭੇਂਟ ਕੀਤੀ ਹੈ।

ABOUT THE AUTHOR

...view details