ਸ੍ਰੀ ਅਨੰਦਪੁਰ ਸਾਹਿਬ: ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲਾ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਹੈ, ਪਰ ਇਸ ਵਿਚਾਲੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ 2 ਧਿਰਾਂ ਵਿੱਚ ਤਕਰਾਰਬਾਜ਼ੀ ਨੂੰ ਲੈ ਕੇ ਗੋਲੀ ਚੱਲ (Shot fired at Sri Anandpur Sahib during Hola Mohalla) ਗਈ।
ਇਹ ਵੀ ਪੜੋ:ਮਾਨ ਦੀ ਨਵੀਂ ਟੀਮ ਤਿਆਰ, 10 ਮੰਤਰੀਆਂ ਨੇ ਚੁੱਕੀ ਸਹੁੰ
ਜਾਣਕਾਰੀ ਮੁਤਾਬਿਕ ਇਹ ਤਕਰਾਰਬਾਜ਼ੀ ਤੇਜ਼ ਰਫ਼ਤਾਰ ਟਰੈਕਟਰ ਚਲਾਉਣ ਨੂੰ ਲੈ ਕੇ ਹੋਈ ਹੈ। ਪਿੰਡ ਬੱਢਲ ਨੇੜੇ ਕੁਝ ਨੌਜਵਾਨ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਹੇ ਹਨ, ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੀੜਤ ਨੌਜਵਾਨ ਨੂੰ 2 ਗੋਲੀਆਂ ਲੱਗੀਆਂ ਹਨ ਜਿਸ ਦੀ ਪਛਾਣ ਯੁਵਰਾਜ ਸਿੰਘ ਵੱਜੋਂ ਹੋਈ ਹੈ।