ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਪੂਰਾ ਦੇਸ਼ ਲੌਕਡਾਊਨ ਵਿੱਚੋਂ ਗੁਜ਼ਰ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਰਾਹਤ ਦੇਣ ਦੇ ਮਕਸਦ ਨਾਲ ਰੋਟੇਸ਼ਨ ਦੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਰੂਪਨਗਰ ਸ਼ਹਿਰ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਦੁਕਾਨਾਂ ਖੁੱਲ੍ਹਦੀਆਂ ਹਨ ਇਸ ਦੇ ਬਾਵਜੂਦ ਪੱਖੇ, ਕੂਲਰ, ਏਸੀ, ਫਰਿੱਜ ਅਤੇ ਗਰਮੀਆਂ ਦਾ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰ ਸਭ ਤੋਂ ਵੱਧ ਪਰੇਸ਼ਾਨ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਗਰਮੀਆਂ ਦੇ ਸੀਜ਼ਨ ਦਾ ਸਾਰਾ ਸਾਮਾਨ ਗੋਦਾਮਾਂ ਦੇ ਵਿੱਚ ਅਤੇ ਦੁਕਾਨਾਂ ਦੇ ਵਿੱਚ ਭਰ ਕੇ ਰੱਖਿਆ ਹੋਇਆ ਸੀ ਪਰ ਤਾਲਾਬੰਦੀ ਦੇ ਚੱਲਦੇ ਉਨ੍ਹਾਂ ਦਾ ਗਰਮੀਆਂ ਦਾ ਸਾਰਾ ਸੀਜ਼ਨ ਠੱਪ ਹੋ ਗਿਆ ਹੈ।