ਸ੍ਰੀ ਕੀਰਤਪੁਰ ਸਾਹਿਬ: ਸ਼ਹਿਰ ’ਚ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਰਾਮ ਮੰਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਉਪਰਾਲਾ ਸ੍ਰੀ ਸਨਾਤਨ ਧਰਮ ਸਭਾ (ਰਜਿ) ਕੀਰਤਪੁਰ ਸਾਹਿਬ ਵੱਲੋਂ ਸ੍ਰੀ ਸਨਾਤਨ ਯੁਵਾ ਮੰਡਲ, ਮਹਿਲਾ ਸਤਿਸੰਗ ਸਭਾ ਕੀਰਤਪੁਰ ਸਾਹਿਬ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਸੋਭਾ ਯਾਤਰਾ ਸਜਾਈ ਗਈ ਹੈ ਤੇ ਭਗਵਾਨ ਸ਼ਿਵ ਦੀ ਪੂਜਾ ਵੀ ਕੀਤੀ ਜਾਵੇਗੀ।
ਮਹਾਂ ਸ਼ਿਵਰਾਤਰੀ ਦੇ ਸਬੰਧ ’ਚ ਸਜਾਈ ਗਈ ਸ਼ੋਭਾ ਯਾਤਰਾ - ਸ੍ਰੀ ਕੀਰਤਪੁਰ ਸਾਹਿਬ
ਸ਼ਹਿਰ ’ਚ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਰਾਮ ਮੰਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ।
ਮਹਾਂ ਸ਼ਿਵਰਾਤਰੀ ਦੇ ਸਬੰਧ ’ਚ ਸਜਾਈ ਗਈ ਸ਼ੋਭਾ ਯਾਤਰਾ
ਇਸ ਮੌਕੇ ਸ਼ਿਵ ਵਿਆਹ ਨੂੰ ਦਰਸਾਉਦਿਆਂ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਵੀ ਸਜਾਈਆਂ ਗਈਆ। ਇਹ ਸੋਭਾ ਯਾਤਰਾ ਰਾਮ ਮੰਦਰ ਤੋਂ ਸ਼ੁਰੂ ਹੋਈ ਕੇ ਮੇਨ ਬਜ਼ਾਰ ਬਟੂਕੇਸ਼ਵਰ ਦੁਰਗਾ ਮੰਦਰ ਵਿਖੇ ਬਰਾਤ ਦੇ ਰੂਪ ਵਿੱਚ ਗਈ ਅਤੇ ਵਾਪਸ ਰਾਮ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।