ਰੂਪਨਗਰ: ਦੇਸ਼ ਭਰ ਵਿੱਚ ਅੱਜ ਸ਼ਿਵਰਾਤਰੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰੂਪਨਗਰ ਦੇ ਮੰਦਰਾਂ ਦੇ ਵਿੱਚ ਵੀ ਮਹਾਂਸ਼ਿਵਰਾਤਰੀ ਮੌਕੇ ਕਾਫ਼ੀ ਰੌਣਕ ਵੇਖਣ ਨੂੰ ਮਿਲੀ। ਸਵੇਰੇ ਸਾਜਰੇ ਤੋਂ ਹੀ ਲੋਕ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਨਜ਼ਰ ਆਏ।
ਰੂਪਨਗਰ ਦੇ ਲਹਿਰੀਸ਼ਾਹ ਮੰਦਰ ਦੇ ਵਿੱਚ ਸ਼ਰਧਾਲੂਆਂ ਦੀ ਸ਼ਿਵਰਾਤਰੀ ਮੌਕੇ ਵੱਡੀ ਭੀੜ ਲੱਗ ਗਈ। ਮੰਦਿਰਾਂ ਦੇ ਵਿੱਚ ਸ਼ਰਧਾਲੂ ਸ਼ਿਵਲਿੰਗ ਤੇ ਜਲ, ਦੁੱਧ, ਬੇਲ ਪੱਤਰ ਚੜ੍ਹਾ ਕੇ ਸ਼ਿਵ ਸ਼ੰਕਰ ਨੂੰ ਖੁਸ਼ ਕਰਦੇ ਨਜ਼ਰ ਆਏ।