ਰੂਪ ਨਗਰ : ਧੀਆਂ ਹਮੇਸ਼ਾਂ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ।ਕੁਝ ਇਸੇ ਤਰ੍ਹਾਂ ਹੀ ਰੂਪ ਨਗਰ ਦੀ ਸ਼ਵੇਤਾ ਸ਼ਰਮਾ ਨੇ ਹਰਿਆਣਾ ਵਿੱਚ ਜੱਜ ਬਣਕੇ ਕਰ ਵਿਖਾਇਆ ਹੈ। ਸ਼ਵੇਤਾ ਸਿਰਫ ਜੱਜ ਹੀ ਨਹੀਂ ਬਣੀ ਸਗੋਂ ਹਰਿਆਣਾ ਸਿਵਲ ਸੇਵਾਵਾਂ (ਜੁਡੀਸ਼ੀਅਲ) ਦੀ ਹੋਈ ਪ੍ਰਿਖਿਆ ਵਿਚੋਂ ਪਹਿਲਾ ਸਥਾਨ ਵੀ ਹਾਸਲ ਕੀਤਾ ਹੈ।
ਸ਼ਵੇਤਾ ਵਲੋਂ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਰਕਾਰ ਕਰਦੇ ਹੋਏ ਹਰਿਆਣਾ ਸਿਵਲ ਸੇਵਾਵਾਂ (ਜੁਡੀਸ਼ੀਅਲ) ਦੀ ਹੋਈ ਪ੍ਰਿਖਿਆ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਿ 1050 ਅੰਕਾਂ ਵਿੱਚੋਂ 619 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਸ਼ਵੇਤਾ ਨੇ ਕਿਹਾ ਕਿ ਉਸ ਨੇ ਇਸ ਪ੍ਰਾਪਤੀ ਲਈ ਦਿਨ ਰਾਤ ਮਹਿਨਤ ਕਰਦੇ ਹੋਏ ਇਹ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਤਿਆਰੀ ਦੌਰਾਨ ਉਸ ਨੇ ਦਿਨ ਰਾਤ ਸਖ਼ਤ ਮਹਿਨਤ ਕੀਤੀ ਹੈ। ਸ਼ਵੇਤਾ ਨੇ ਦੱਸਿਆ ਕਿ ਇਸ ਕਾਮਯਾਬੀ ਵਿੱਚ ਉਸ ਦੇ ਮਾਪਿਆਂ ਦਾ ਹਰ ਤਰ੍ਹਾਂ ਸਹਿਯੋਗ ਉਸ ਨੂੰ ਮਿਲਦਾ ਰਿਹਾ ਹੈ।