ਰੂਪਨਗਰ:ਨੰਗਲ ਦੇ ਰਿਹਾਇਸ਼ੀ ਇਲਾਕੇ ਵਿੱਚ ਗਟਰ ਦੇ ਵਿੱਚੋਂ ਸਵਾ ਮਹੀਨਾ ਪਹਿਲਾਂ ਗੁੰਮ ਹੋਏ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਮੁਤਾਬਿਕ ਹੈ ਇਹ ਨੌਜਵਾਨ ਜਿਸ ਦਾ ਨਾਮ ਮੋਨੂ ਹੈ, ਤਕਰੀਬਨ ਸਵਾ ਮਹੀਨਾ ਪਹਿਲਾਂ ਗੁੰਮ ਹੋਇਆ ਸੀ ਅਤੇ ਦਸੰਬਰ ਮਹੀਨੇ ਦੀ 4 ਤਰੀਕ ਨੂੰ ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਡੀਡੀਆਰ ਲਿਖਵਾਈ ਗਈ ਸੀ ਅਤੇ ਪੁਲਿਸ ਉਦੋਂ ਤੋਂ ਹੀ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਸੀ।
ਗਟਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਨੰਗਲ ਦੇ ਵਿੱਚ ਫੈਲੀ ਸਨਸਨੀ ਥਾਣਾ ਨੰਗਲ ਦੇ ਐਸਐਚਓ (SHO of Nangal police station) ਨੂੰ ਸੂਚਨਾ ਪ੍ਰਾਪਤ ਹੋਈ ਕਿ ਨੰਗਲ ਦੇ ਰਿਹਾਇਸ਼ੀ ਖੇਤਰ ਦੇ ਵਿੱਚ ਇੱਕ ਗਟਰ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਇਸ ਤੋਂ ਬਾਅਦ ਥਾਣਾ ਨੰਗਲ ਦੇ ਐਸਐਚਓ (SHO) ਸਮੇਤ ਆਪਣੀ ਪੁਲਿਸ ਪਾਰਟੀ ਅਤੇ ਡੀਐੱਸਪੀ ਨੰਗਲ ਸਤੀਸ਼ ਕੁਮਾਰ ਮੌਕੇ 'ਤੇ ਪੁੱਜੇ ਤੇ ਜੇਸੀਬੀ ਦੀ ਮਦਦ ਨਾਲ ਗਟਰ ਨੂੰ ਤੁੜਵਾਉਣ ਤੋਂ ਬਾਅਦ ਉਕਤ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਇਸ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਸਥਾਨਕ ਲੋਕ ਵੀ ਹਾਜ਼ਰ ਸਨ। ਡੀਐੱਸਪੀ ਨੰਗਲ ਸਤੀਸ਼ ਕੁਮਾਰ (DSP Nangal Satish Kumar) ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਇਸ ਨਤੀਜੇ 'ਤੇ ਪੁੱਜਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਦੀ ਮੌਤ ਦੇ ਕੀ ਕਾਰਨ ਰਹੇ ਹਨ। ਡੀਐੱਸਪੀ ਵੱਲੋਂ ਦੱਸਿਆ ਗਿਆ ਕਿ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਆਗੂ ਇੱਕ ਔਰਤ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ, ਅਤੇ ਉਸ ਔਰਤ ਤੋਂ ਵੀ ਇਸ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਤਮਾਮ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ।
ਇਹ ਵੀ ਪੜ੍ਹੋ:ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਕਾਂਗਰਸ ਹੋਈ ਦੋਫਾੜ