ਰੋਪੜ: ਸਕੂਲ ਦੀ ਕਿਤਾਬੀ ਪੜ੍ਹਾਈ ਤੋਂ ਬਾਅਦ ਅੱਗੇ ਉੱਚੇਰੀ ਸਿੱਖਿਆ ਲਈ ਸਕੂਲ ਦੇ ਵਿਦਿਆਰਥੀ ਕੀ ਕਰਨ ਇਸ ਬਾਰੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਰੂਪਨਗਰ ਦੇ ਵਿੱਚ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।
ਜਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਰੂਪਨਗਰ ਦੇ ਵਿਖੇ ਲੱਗੇ ਇਸ ਸੈਮੀਨਾਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।
ਇਸ ਮੌਕੇ ਕੈਰੀਅਰ ਕੌਂਸਲਰ ਸੁਪਰੀਤ ਕੌਰ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੜੀ ਪੜ੍ਹਾਈ ਕਰਨੀ ਹੈ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਇਹ ਵਿਦਿਆਰਥਣਾਂ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਭਵਿੱਖ ਨੂੰ ਸਵਾਰ ਸਕਣ।
ਇਸ ਸੈਮੀਨਾਰ ਦੇ ਵਿਚ ਭਾਗ ਲੈਣ ਆਈਆਂ ਸਕੂਲੀ ਵਿਦਿਆਰਥਣਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਅੱਜ ਦਾ ਸੈਮੀਨਾਰ ਉਨ੍ਹਾਂ ਦੇ ਆਉਣ ਵਾਲੇ ਉਜਵਲ ਭਵਿੱਖ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿੱਚ ਤਾਂ ਸਾਨੂੰ ਕਿਤਾਬੀ ਪੜ੍ਹਾਈ ਦਾ ਗਿਆਨ ਹੀ ਦਿੱਤਾ ਜਾਂਦਾ ਹੈ ਪਰ ਰੁਜ਼ਗਾਰ ਦਫ਼ਤਰ ਦੇ ਵਿੱਚ ਉਨ੍ਹਾਂ ਨੂੰ ਆਉਣ ਵਾਲੇ ਭਵਿੱਖ ਲਈ ਕਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਜੋ ਸਾਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਵਧੀਆ ਬਣਾਉਣ ਵਾਸਤੇ ਕਾਫ਼ੀ ਲਾਹੇਵੰਦ ਸਾਬਿਤ ਹੋਵੇਗੀ।
ਇਹ ਵੀ ਪੜੋ: ਲੁਧਿਆਣਾ ਦਮੋਰੀਆ ਪੁਲ ਨੇੜੇ ਪਟਰੀ ਤੋਂ ਲੱਥਿਆ ਮਾਲ ਗੱਡੀ ਦਾ ਡੱਬਾ
ਸਾਡੇ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਜਿਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਸਰਕਾਰ ਵੱਲੋਂ ਖੋਲ੍ਹੇ ਇਹ ਰੋਜ਼ਗਾਰ ਦਫ਼ਤਰ ਹੁਣ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਅਨੁਸਾਰ ਵਧੀਆ ਪੜ੍ਹਾਈ ਕਰਨ ਲਈ ਅਤੇ ਆਪਣੇ ਭਵਿੱਖ ਨੂੰ ਉੱਜਵਲ ਕਰਨ ਵਾਸਤੇ ਇਸ ਤਰ੍ਹਾਂ ਦੇ ਸੈਮੀਨਾਰ ਲਗਾ ਕੇ ਇੱਕ ਚੰਗਾ ਉਪਰਾਲਾ ਕਰ ਰਹੇ ਹਨ ਤਾਂ ਜੋ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਅੱਗੇ ਜਾ ਕੇ ਉਚੇਰੀ ਸਿੱਖਿਆ ਲੈ ਕੇ ਆਪਣੇ ਕਦਮਾਂ ਤੇ ਖੜ੍ਹੇ ਹੋ ਸਕਣ ਅਤੇ ਕੋਈ ਚੰਗੀ ਨੌਕਰੀ ਹਾਸਲ ਕਰ ਸਕਣ।