ਪੰਜਾਬ

punjab

ETV Bharat / state

ਆਟਾ ਚੱਕੀ ਮਾਲਕ ਦੀ ਦੇਖੋ ਕਿਵੇਂ ਹੋਈ ਦਰਦਨਾਕ ਮੌਤ - flour mill

ਪਿੰਡ ਕੋਟਲਾ ਨਿਹੰਗ ਵਿਖੇ ਸੋਮਵਾਰ ਸ਼ਾਮ ਕਰੀਬ ਗੁਰੂ ਨਾਨਕ ਆਟਾ ਚੱਕੀ ਦੇ ਮਾਲਕ ਦੀ ਪਟੇ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚੱਕੀ ਮਾਲਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਅਤੇ ਚੱਕੀ ਦੇ ਵਿਚ ਖਿੱਲਰ ਗਏ।

ਆਟਾ ਚੱਕੀ ਮਾਲਕ ਦੀ ਦੇਖੋ ਕਿਵੇਂ ਹੋਈ ਦਰਦਨਾਕ ਮੌਤ
ਆਟਾ ਚੱਕੀ ਮਾਲਕ ਦੀ ਦੇਖੋ ਕਿਵੇਂ ਹੋਈ ਦਰਦਨਾਕ ਮੌਤ

By

Published : Jul 26, 2021, 9:51 PM IST

ਰੂਪਨਗਰ : ਪਿੰਡ ਕੋਟਲਾ ਨਿਹੰਗ ਵਿਖੇ ਸੋਮਵਾਰ ਸ਼ਾਮ ਕਰੀਬ ਗੁਰੂ ਨਾਨਕ ਆਟਾ ਚੱਕੀ ਦੇ ਮਾਲਕ ਦੀ ਪਟੇ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚੱਕੀ ਮਾਲਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਅਤੇ ਚੱਕੀ ਦੇ ਵਿਚ ਖਿੱਲਰ ਗਏ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਰੋਪੜ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (60) ਪੁੱਤਰ ਮਨੋਹਰ ਸਿੰਘ ਵਾਸੀ ਕੋਟਲਾ ਨਿਹੰਗ ਵਜੋਂ ਹੋਈ ਹੈ।

ਆਟਾ ਚੱਕੀ ਮਾਲਕ ਦੀ ਦੇਖੋ ਕਿਵੇਂ ਹੋਈ ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਪਰਮਜੀਤ ਸਿੰਘ ਆਟਾ ਚੱਕੀ ਵਿਚ ਕੰਮ ਕਰ ਰਿਹਾ ਸੀ ਅਤੇ ਅਚਾਨਕ ਚੱਲਦੇ ਪਟੇ ਵਿਚ ਆਉਣ ਨਾਲ ਇਕ ਲੱਤ ਅਲੱਗ ਹੋ ਗਈ ਅਤੇ ਬਾਕੀ ਸਰੀਰ ਦੇ ਵੀ ਟੁੱਕੜੇ ਹੋ ਗਏ।

ਹਾਦਸੇ ਦੇ ਸਮੇਂ ਉਸ ਦੀ ਪਤਨੀ ਆਟਾ ਚੱਕੀ ਦੇ ਨਾਲ ਪਿੱਛਲੇ ਪਾਸੇ ਘਰ ਵਿਚ ਸ਼ਾਮ ਦੀ ਚਾਹ ਬਣਾਉਣ ਲਈ ਗਈ ਹੋਈ ਸੀ। ਜਿਸ ਨੂੰ ਸੜਕ ਦੇ ਬਾਹਰ ਜਾ ਰਹੇ ਰਾਹਗੀਰਾਂ ਨੇ ਹਾਦਸੇ ਬਾਰੇ ਸੂਚਿਤ ਕੀਤਾ। ਅਚਾਨਕ ਹੋਏ ਇਸ ਦਰਦਨਾਕ ਹਾਦਸੇ ਤੇ ਪਿੰਡ ਵਾਸੀਆਂ ਨੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : ਕਿਸ ਨੇ ਕੱਟਿਆ ਔਰਤ ਦਾ ਸਿਰ ?

ABOUT THE AUTHOR

...view details