ਪੰਜਾਬ

punjab

By

Published : Dec 13, 2019, 4:49 PM IST

ETV Bharat / state

ਐੱਸ.ਡੀ.ਐਮ. ਹਰਜੋਤ ਕੌਰ ਨੇ ਸਰਕਾਰੀ ਸਕੂਲ ਰੰਗੀਲਪੁਰ ਵਿਖੇ ਕੀਤੀ ਅਚਨਚੇਤ ਚੈਕਿੰਗ

ਐੱਸ.ਡੀ.ਐਮ. ਹਰਜੋਤ ਕੌਰ ਨੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਰੰਗੀਲਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨਾਂ ਨੇ ਸਕੂਲ ਵਿਚ ਬੱਚਿਆਂ ਨੂੰ ਦਿਤੇ ਜਾਂਦੇ ਮਿਡ ਡੇ ਮੀਲ ਦਾ ਵੀ ਨਿਰੀਖਣ ਕੀਤਾ ਅਤੇ ਬੱਚਿਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਬਣਾਏ ਗਏ ਮੀਨੂ ਅਨੁਸਾਰ ਭੋਜਣ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ

ਫ਼ੋਟੋ
ਫ਼ੋਟੋ

ਰੋਪੜ: ਐੱਸ.ਡੀ.ਐਮ. ਹਰਜੋਤ ਕੌਰ ਨੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਰੰਗੀਲਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨਾਂ ਨੇ ਸਕੂਲ ਵਿਚ ਬੱਚਿਆਂ ਨੂੰ ਦਿਤੇ ਜਾਂਦੇ ਮਿਡ ਡੇ ਮੀਲ ਦਾ ਵੀ ਨਿਰੀਖਣ ਕੀਤਾ ਅਤੇ ਬੱਚਿਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਬਣਾਏ ਗਏ ਮੀਨੂ ਅਨੁਸਾਰ ਭੋਜਣ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।

ਐਸ.ਡੀ.ਐਮ. ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਸਰਕਾਰ ਵਲੋਂ ਜਿਥੇ ਸਕੂਲਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਉਥ ਅਧਿਆਪਕਾਂ ਦਾ ਵੀ ਇਹ ਫਰਜ ਬਣਦਾ ਹੈ ਕਿ ਉਹ ਬਚਿਆਂ ਨੂੰ ਦਿਲ ਲਗਾ ਕੇ ਪੜ੍ਹਾਉਣ। ਉਨਾਂ ਨੇ ਕਿਹਾ ਕਿ ਹੁਣ ਡਿਜੀਟਲ ਦਾ ਯੁਗ ਹੈ ਅਤੇ ਵਿਦਿਆਰਥੀਆਂ ਨੂੰ ਸੈਂਟੀਫਿਕ ਤਰੀਕੇ ਨਾਲ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਪੜ੍ਹਾਉਣਾ ਚਾਹੀਦਾ ਹੈ। ਹਰੇਕ ਬੱਚੇ ਵਿਚ ਵੱਖਰਾ ਹੁਨਰ ਹੁੰਦਾ ਹੈ।

ਜੇਕਰ ਅਧਿਆਪਕ ਬਚਿਆਂ ਦੇ ਇੰਨਾਂ ਹੁਨਰਾਂ ਨੂੰ ਪਹਿਚਾਣ ਲੈਣ ਤਾਂ ਬੱਚੇ ਹਰੇਕ ਖੇਤਰ ਵਿਚ ਆਪਣਾ ਮੁਕਾਮ ਹਾਸਲ ਕਰ ਸਕਦੇ ਹਨ। ਇਸ ਦੌਰਾਨ ਉਨਾਂ ਨੇ ਸਕੂਲ ਵਿਚ ਹੋਣ ਵਾਲੀ ਸਵੇਰ ਦੀ ਸਭਾ , ਟਾਈਮ ਟੇਬਲ, ਮਿਡ ਡੇ ਮੀਲ ਅਤੇ ਸਕੂਲ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿਤੇ। ਇਸ ਮੌਕੇ ਤੇ ਸਕੂਲ ਮੁਖੀ ਤੋਂ ਇਲਾਵਾ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

ABOUT THE AUTHOR

...view details