ਰੂਪਨਗਰ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਵੇਂ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵਾਂ ਸਾਲ ਧੂਮਧਾਮ ਨਾਲ ਮਨਾਉਣ ਲਈ ਆਮ ਤੌਰ ਤੇ ਲੋਕਾਂ ਵੱਲੋਂ ਪਟਾਕੇ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਕਿਆਂ ਨਾਲ ਹੀ ਪ੍ਰਦੁਸ਼ਨ ਤੇ ਸ਼ੋਰ ਸ਼ਰਾਬਾ ਹੁੰਦਾ ਹੈ। ਇਨ੍ਹਾਂ ਪਟਾਕਿਆਂ ਵਿੱਚ ਪੋਟਾਸ਼ੀਅਮ ਕਲੋਰੇਟ ਪਾਇਆ ਜਾਂਦਾ ਹੈ। ਜਿਸ ਦੀ ਵਰਤੋਂ ਨਾਲ ਜਾਨ ਮਾਲ ਦੀ ਵੀ ਨੁਕਸਾਨ ਹੋ ਸਕਦਾ ਹੈ।
ਰੂਪਨਗਰ 'ਚ ਪਟਾਕੇ ਚਲਾਉਣ ਦਾ ਸਮਾਂ ਤੈਅ
ਤਿਉਹਾਰਾਂ ਦੇ ਸੀਜ਼ਨ ਸ਼ੁਰੂ ਹੋਣ ਤੇ ਰੂਪਨਗਰ ਦੇ ਜ਼ਿਲ੍ਹਾ ਮੈਜੀਸਟਰੇਟ ਨੇ ਦਫਾ 144 ਦੇ ਅਧੀਨ ਰੂਪਨਗਰ 'ਚ ਪਟਾਕੇ ਚਲਾਉਣ ਦਾ ਸਮਾਂ ਨਿਧਾਰਿਤ ਕੀਤਾ।
ਪਟਾਕਿਆਂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਰੂਪਨਗਰ ਵੱਲੋਂ ਕਈ ਤਰਾਂ ਦੇ ਨਿਯਮ ਬਣਾਏ ਜਾ ਰਹੇ ਹਨ ਰੂਪਨਗਰ ਦੇ ਸੁਮੀਤ ਜਾਰੰਗਲ ਜ਼ਿਲ੍ਹਾ ਮੈਜੀਸਟੇਰਟ ਨੇ ਦਫ਼ਾ 144 ਅਧੀਨ ਇਕ ਹੁਕਮ ਰਾਹੀਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ 27 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8:00 ਤੋਂ 10:00 ਵਜੇ ਤੱਕ, ਗੁਰਪੁਰਬ ਦੇ ਮੌਕੇ ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਤੇ ਰਾਤ 9 ਵਜੇ ਤੋਂ 10:00 ਵਜੇ ਤੱਕ ਦਾ ਹੈ। ਇਹ ਹੁਕਮ 31 ਦਸੰਬਰ ਤੱਕ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਛੋਟੋ ਪਟਾਕਿਆਂ ਦੀ ਖਰੀਦ ਲਈ ਜ਼ਿਲ੍ਹਾ ਰੂਪਨਗਰ ਅੰਦਰ ਰਾਮ ਲੀਲਾ ਗਰਾਂਉਡ ਨੇੜੇ ਲਹਿਰੀ ਸ਼ਾਮ ਮੰਦਰ, ਜੁਝਾਰ ਸਿੰਘ ਸਟੇਡਿਅਮ ਬੱਸ ਸਟੈਡ, ਪਾਰਕਿੰਗ ਪਲੇਸ ਨੇੜੇ ਚਰਨ ਗੰਗਾ ਸਟੇਡੀਅਮ ਅਤੇ ਸਾਹਮਣੇ ਗੁਰਦੁਆਰਾ ਸ਼ੀਸ ਮਹਿਲ ਕੀਰਤਪੁਰ ਸਾਹਿਬ ਤਿੰਨ ਥਾਵਾਂ ਨਿਰਧਾਰਤ ਕੀਤੀਆਂ ਹਨ ਜਿਥੇ ਪਟਾਕਿਆਂ ਦੀ ਦੁਕਾਨਾਂ ਲੱਗਣ ਗਿਆ ।