ਚੰਡੀਗੜ੍ਹ ਡੈਸਕ : ਰੋਪੜ ਦੀ ਸੱਤ ਸਾਲ ਦੀ ਬੱਚੀ ਸਾਨਵੀ ਸੂਦ ਮਾਊਂਟ ਐਵਰੈਸਟ ਬੇਸ ਕੈਂਪ, ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਕੋਜੀਆਸਕੋ ਨੂੰ ਵੀ ਫ਼ਤਹਿ ਕਰ ਲਿਆ ਹੈ। ਸਾਨਵੀ ਮਾਊਂਟ ਐਲਬਰਸ ਦੀ ਉਚਾਈ 'ਤੇ ਪਹੁੰਚਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਕੁੜੀ ਬਣ ਗਈ ਹੈ। ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਅਤੇ ਰੋਪੜ ਦੀ ਰਹਿਣ ਵਾਲੀ 8 ਸਾਲ ਦੀ ਸਾਨਵੀ ਸੂਦ ਨੇ 5642 ਮੀਟਰ ਦੀ ਉਚਾਈ 'ਤੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਹ ਆਪਣੇ ਪਿਤਾ ਦੀਪਕ ਸੂਦ ਨਾਲ 23 ਜੁਲਾਈ ਨੂੰ ਰੂਸ ਲਈ ਰਵਾਨਾ ਹੋਈ ਅਤੇ 24 ਜੁਲਾਈ ਨੂੰ ਰੂਸ ਪਹੁੰਚੀ। ਸਾਨਵੀ ਨੇ ਦੱਸਿਆ ਕਿ ਉਸ ਦੀ ਇੱਛਾ ਲੜਕੀਆਂ ਨੂੰ ਜਾਗਰੂਕ ਕਰਨਾ ਹੈ।
ਮਾਊਂਟ ਐਲਬਰਸ 'ਤੇ ਚੜ੍ਹਨਾ ਇੱਕ ਵੱਖਰਾ ਤਜਰਬਾ :ਸਾਨਵੀ ਨੇ ਦੱਸਿਆ ਕਿ ਰੂਸ ਵਿਚ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨਾ ਅਸਲ ਵਿਚ ਚੁਣੌਤੀਪੂਰਨ ਸੀ, ਜਿਥੇ ਤਾਪਮਾਨ -25 ਤੱਕ ਹੇਠਾਂ ਡਿੱਗ ਗਿਆ ਸੀ। ਤੂਫਾਨੀ ਮੌਸਮ ਅਤੇ ਭਾਰੀ ਬਰਫਬਾਰੀ ਕਾਰਨ ਪ੍ਰੋਗਰਾਮ ਨੂੰ 29 ਤੋਂ 30 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਬਰਫ਼ ਨਾਲ ਢਕੇ ਮਾਊਂਟ ਐਲਬਰਸ 'ਤੇ ਚੜ੍ਹਨਾ ਇੱਕ ਵੱਖਰਾ ਤਜਰਬਾ ਸੀ।
- Khanna News: ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ, ਕਬਰਸਤਾਨ 'ਚੋਂ ਮਿਲੀ ਲਾਸ਼, ਬਾਂਹ ਵਿੱਚ ਲੱਗੀ ਰਹਿ ਗਈ ਸਰਿੰਜ
- Pakistan suicide blast update: ਪਾਕਿਸਤਾਨ 'ਚ ਸਿਆਸੀ ਪਾਰਟੀ ਦੇ ਸੰਮੇਲਨ 'ਚ ਆਤਮਘਾਤੀ ਧਮਾਕਾ, ਮਰਨ ਵਾਲਿਆਂ ਦੀ ਗਿਣਤੀ 44 ਤੋਂ ਪਾਰ
- Bathinda News: ਬਠਿੰਡਾ-ਚੰਡੀਗੜ੍ਹ ਹਾਈਵੇਅ ਨਜ਼ਦੀਕ ਫਲਾਈਓਵਰ ਉਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਜ਼ਖਮੀ