ਰੂਪਨਗਰ: ਜ਼ਿਲ੍ਹੇ ਵਿੱਚ ਸਰਸ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਖੇਤਰੀ ਸਰਸ ਮੇਲਾ 26 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿੱਚ ਦੇਸ਼ ਦੇ 22 ਸੂਬਿਆਂ ਦੇ 500 ਦੇ ਕਰੀਬ ਵੱਖ-ਵੱਖ ਸ਼ਿਲਪਕਾਰ, ਕਰੀਬ ਇਕ ਹਜ਼ਾਰ ਕਲਾਕਾਰ ਤੇ ਸੱਭਿਆਚਾਰ ਵੇਖਣ ਨੂੰ ਮਿਲਣਗੇ। ਇਸ ਮੇਲੇ ਵਿੱਚ ਹੈਲੀਕਾਪਟਰ ਰਾਈਡ ਵਿਸ਼ੇਸ ਖਿੱਚ ਦਾ ਕੇਂਦਰ ਰਹੇਗਾ। ਇਹ ਜਾਣਕਾਰੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸੀ।
ਸਰਸ ਮੇਲਾ ਕੀ ਹੈ ?
ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕੁੱਝ ਸਾਂਝੀਆਂ ਸਕੀਮਾਂ ਦੇ ਤਹਿਤ ਜਿਨ੍ਹਾਂ ਲੋਕਾਂ ਦੇ ਵਿੱਚ ਕੋਈ ਸ਼ਿਲਪਕਾਰੀ ਹੁੰਦੀ ਹੈ ਜਾਂ ਕੋਈ ਉਨ੍ਹਾਂ ਦੇ ਵਿੱਚ ਕੋਈ ਹੋਰ ਵਧੀਆ ਗੁਣ ਹੁੰਦਾ ਹੈ ਤੇ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਆਪਣਾ ਸਾਮਾਨ ਨਹੀਂ ਵੇਚ ਪਾਉਂਦੇ। ਅਜਿਹੇ ਲੋਕਾਂ ਲਈ ਇਹ ਮੇਲਾ ਬਹੁਤ ਲਾਭਕਾਰੀ ਹੁੰਦਾ ਹੈ। ਇਹ ਮੌਕਾ ਸਰਕਾਰ ਵੱਲੋਂ ਰੂਪਨਗਰ ਨੂੰ ਮਿਲਿਆ ਹੈ।