ਪੰਜਾਬ

punjab

ETV Bharat / state

ਰੂਪਨਗਰ 'ਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ - ਰੂਪਨਗਰ

ਰੂਪਨਗਰ ਵਿੱਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।

ਰੂਪਨਗਰ

By

Published : Sep 10, 2019, 11:20 AM IST

ਰੂਪਨਗਰ: ਜਿਲ੍ਹੇ ਵਿੱਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿੱਚ ਦੇਸ਼ ਦੇ 22 ਸੂਬਿਆਂ ਦੇ ਕਰੀਬ 500 ਤੋਂ ਦਸਤਕਾਰ ਅਤੇ ਕਰੀਬ ਇਕ ਹਜ਼ਾਰ ਕਲਾਕਾਰ ਹਿੱਸਾ ਲੈਣਗੇ। ਇਸ ਮੇਲੇ ਵਿੱਚ ਹੈਲੀਕਾਪਟਰ ਰਾਈਡ ਵਿਸ਼ੇਸ ਖਿੱਚ ਦਾ ਕੇਂਦਰ ਰਹੇਗਾ।

ਸਰਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਹ ਮੇਲਾ 26 ਸਤੰਬਰ ਤੋ ਲੈ ਕੇ 5 ਅਕਤੂਬਰ ਤੱਕ ਨਹਿਰੂ ਸਟੇਡੀਅਮ ਦੇ ਸਾਹਮਣੇ ਖਾਲੀ ਪਏ ਕਰੀਬ 20 ਏਕੜ ਦੇ ਗਰਾਉਂਡ ਵਿਖੇ ਲਗੇਗਾ।

ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਦਿਨ ਸਮੇਂ ਜਿੱਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਕੰਵਰ ਗਰੇਵਾਲ , ਕੁਲਵਿੰਦਰ ਬਿੱਲਾ, ਰਣਜੀਤ ਬਾਵਾ ਅਤੇ ਸੁਨੰਦਾ ਸ਼ਰਮਾ ਵੱਲੋਂ ਮਨੋਰੰਜਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਲਗਭਗ 8 ਘੰਟੇ ਦੀਆਂ ਪੇਸ਼ਕਾਰੀਆਂ 22 ਸੂਬਿਆਂ ਤੋਂ ਆਏ ਕਲਾਕਾਰਾਂ ਵਲੋਂ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਮੌਕੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਅਸਾਮ, ਮਨੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਮਿਜੋਰਮ, ਸਿਕਮ, ਅਰੁਣਾਚਲ ਪ੍ਰਦੇਸ਼, ਹਰਿਆਣਾ ਉੱਤਰਾਖੰਡ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਪੰਜਾਬ ਦੇ ਲੋਕ ਨਾਚ ਅਤੇ ਭੰਡ ਕਲਾ, ਮਲਵਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਭਿਆਚਾਰਕ ਅਤੇ ਸੂਫੀ ਸੰਗੀਤ, ਕਵਾਲੀ, ਕਠਪੁਤਲੀ, ਸਿਨੇਮਾ ਸਕੋਪ, ਮਦਾਰੀ, ਜਾਦੂਗਰ, ਸਪੇਰੇ ਨਾਚਾਰ ਆਦਿ ਵੀ ਮੇਲੀਆਂ ਦਾ ਮਨੋਰੰਜਨ ਕਰਨਗੇ।

ਇਹ ਵੀ ਪੜੋ: ਪਾਕਿਸਤਾਨ ਦੇ ਸਾਬਕਾ ਵਿਧਾਇਕ ਨੇ ਭਾਰਤ ਤੋਂ ਮੰਗੀ ਸ਼ਰਨ

ਉਨ੍ਹਾਂ ਕਿਹਾ ਕਿ ਮੇਲੇ ਦੀ ਐਂਟਰੀ ਫੀਸ ਕੇਵਲ 20 ਰੁਪਏ ਰੱਖੀ ਗਈ ਹੈ, ਜਦਕਿ 10 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਲਈ ਇਹ ਐਂਟਰੀ ਬਿਲਕੁੱਲ ਮੁਫ਼ਤ ਹੋਵੇਗੀ।

ABOUT THE AUTHOR

...view details