ਨੰਗਲ:ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ।ਇਸ ਦੌਰਾਨ ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਤਾਲਾਬੰਦੀ ਕੀਤੀ ਗਈ ਹੈ।ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੋਈ ਹੈ।ਉਥੇ ਹੀ ਬੱਸਾਂ ਵਿੱਚ ਵੀ 50% ਸਵਾਰੀਆਂ ਨਾਲ ਚਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਬੱਸਾਂ ਨੂੰ ਪਹਿਲਾ ਸੈਨੇਟਾਈਜ ਕਰਨ ਦੇ ਨਿਰਦੇਸ਼ ਵੀ ਹਨ।
ਬੱਸਾਂ ਨੂੰ ਰੂਟਾਂ 'ਤੇ ਭੇਜਣ ਤੋਂ ਪਹਿਲਾਂ ਕੀਤਾ ਜਾਂਦਾ ਹੈ ਸੈਨੇਟਾਈਜ਼ਰ - ਬੱਸਾਂ
ਪੰਜਾਬ ਰੋਡਵੇਜ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਬੱਸਾਂ ਨੂੰ ਸੈਨੇਟਾਈਜ਼ਰ ਕੀਤਾ ਜਾਂਦਾ ਹੈ ਅਤੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਸੈਨੇਟਾਈਜ਼ਰ ਅਤੇ ਮਾਸਕ ਦਿੱਤੇ ਗਏ ਹਨ।
ਈਟੀਵੀ ਦੀ ਟੀਮ ਨੇ ਨੰਗਲ ਬੱਸ ਡੀਪੂ ਦਾ ਦੌਰਾ ਕੀਤਾ ਅਤੇ ਡੀਪੂ ਦੇ ਜਰਨਲ ਮੈਨੇਜਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖ਼ਿਰ ਬੱਸਾਂ ਨੂੰ ਰੂਟ ਤੇ ਭੇਜਣ ਤੋਂ ਪਹਿਲਾ ਕਿਵੇਂ ਸੈਨੇਟਾਈਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਗਿਆ ਕਿ ਜਦੋ ਬੱਸ ਆਪਣੇ ਰੂਟ ਤੋਂ ਆਉਂਦੀ ਹੈ ਤਾ ਬੱਸ ਨੂੰ ਪਹਿਲਾ ਸੈਨੇਟਾਈਜ ਕੀਤਾ ਜਾਂਦਾ ਹੈ। ਅਤੇ ਜਦੋ ਬੱਸ ਨੇ ਫਿਰ ਤੋਂ ਰੂਟ ਤੇ ਜਾਂਦੀ ਹੈ ਤਾਂ ਫਿਰ ਬੱਸ ਨੂੰ ਯਾਰਡ ਵਿੱਚੋ ਨਿਕਲਣ ਤੋਂ ਪਹਿਲਾ ਸੈਨੇਟਾਈਜ ਕੀਤਾ ਜਾਂਦਾ ਹੈ।
ਬੱਸ ਵਿੱਚ ਸਵਾਰੀ ਚੜਨ ਤੋਂ ਪਹਿਲਾ ਉਸਦਾ ਬੁਖਾਰ ਵੀ ਚੈੱਕ ਕੀਤਾ ਜਾਂਦਾ ਹੈ। ਬੱਸ ਵਿੱਚ ਸਵਾਰੀਆਂ ਨੂੰ ਬਿਨਾਂ ਮਾਸਕ ਤੋਂ ਬੈਠਣ ਨਹੀਂ ਦਿੱਤਾ ਜਾ ਰਿਹਾ। ਡਰਾਈਵਰ ਅਤੇ ਕੰਡਕਟਰ ਕੋਲ ਸੈਨੇਟਾਈਜ਼ਰ ਤੇ ਮਾਸਕ ਰੱਖੇ ਗਏ ਹਨ ਤਾਂ ਜੋ ਬੱਸ ਸਵਾਰੀਆਂ ਦਾ ਧਿਆਨ ਰੱਖਿਆ ਜਾ ਸਕੇ। ਇਸਦੇ ਨਾਲ ਹੀ ਰੋਡਵੇਜ਼ ਦੇ ਇੰਸਪੈਕਟਰਾਂ ਨੂੰ ਇਹ ਵੀ ਨਿਰਦੇਸ਼ ਦਿਤੇ ਗਏ ਹਨ ਕਿ ਉਹ ਵੀ ਬੱਸ ਵਿੱਚ ਮਾਸਕ ਸਬੰਧੀ ਵੀ ਚੈਕਿੰਗ ਕਰਦੇ ਰਹਿਣ ਤਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਇਨ-ਬਿਨ ਪਾਲਣਾ ਹੋ ਸਕੇ।
ਇਹ ਵੀ ਪੜੋ:20 ਦਿਨਾਂ ਦੇ ਬੱਚੇ ਨੇ 10 ਦਿਨ 'ਚ ਜਿੱਤੀ ਕੋਰੋਨਾ 'ਜੰਗ'