ਅਨੰਦਪੁਰ ਸਾਹਿਬ: ਇਸ ਵਾਰ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮੁਹੱਲਾ 24 ਤੋਂ 29 ਮਾਰਚ ਤਕ ਮਨਾਇਆ ਜਾ ਰਿਹੈ। ਕੀਰਤਪੁਰ ਸਾਹਿਬ 24, 25 ਅਤੇ 26 ਮਾਰਚ ਨੂੰ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 27, 28 ਅਤੇ 29 ਮਾਰਚ ਨੂੰ ਮਨਾਇਆ ਜਾ ਰਿਹਾ।
ਪ੍ਰਬੰਧਾਂ ਨੂੰ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਲੰਗਰ ਅਤੇ ਸੰਗਤ ਦੇ ਰਹਿਣ ਦਾ ਪ੍ਰਬੰਧ ਮੁਕੰਮਲ ਹੋ ਚੁੱਕਾ ਹੈ। ਹੌਲ਼ਾ ਮੁਹੱਲਾ ਤੇ ਆਉਣ ਵਾਲੀ ਸੰਗਤ ਦਾ ਅਕਸੀਡੈਂਟਲ ਬੀਮਾ ਵੀ ਕੀਤਾ ਗਿਆ ਹੈ ਜੋ ਕਿ ਇੱਕ ਲੱਖ ਰੁਪਏ ਹੈ। ਸ੍ਰੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਪਾਬੰਦੀ ਨਹੀਂ ਹੋਵੇਗੀ, ਪਰੰਤੂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਮਾਸਕ ਅਤੇ ਸੈਨੀਟੇਜ਼ਰ ਦੀ ਵਰਤੋਂ ਕਰੋ।