ਰੂਪਨਗਰ: ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੀ ਕਲਮਾਂ ਚੌਕੀ ਅਧੀਨ ਪੈਂਦੇ ਸਵਾੜਾ ਦੇ ਇੱਕ ਫਾਰਮ ਵਿੱਚ ਤਿੰਨ ਵਿਅਕਤੀਆਂ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਤਲ ਦੀ ਖ਼ਬਰ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਇਨ੍ਹਾਂ ਮ੍ਰਿਤਕ ਵਿਅਕਤੀਆਂ 'ਚ 2 ਵਿਅਕਤੀ ਪ੍ਰਵਾਸੀ ਮਜ਼ਦੂਰ ਤੇ ਇੱਕ ਵਿਅਕਤੀ ਪੰਜਾਬ ਦਾ ਵਸਨੀਕ ਹੈ।
ਰੂਪਨਗਰ: ਸਵਾੜਾ ਦੇ ਇੱਕ ਫਾਰਮ 'ਚ ਤਿੰਨ ਵਿਅਕਤੀਆਂ ਦਾ ਹੋਇਆ ਕਤਲ ਇਸ ਸਬੰਧੀ ਡੀਐਸਪੀ ਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਫਾਰਮ ਹਾਊਸ ਦਲਜੀਤ ਸਿੰਘ ਨਾਂਅ ਦੇ ਵਿਅਕਤੀ ਦਾ ਹੈ ਜਿਥੇ ਇਨ੍ਹਾਂ ਵਿਅਕਤੀਆਂ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ 4 ਵਿਅਕਤੀ ਦਲਜੀਤ ਸਿੰਘ ਦੇ ਫਾਰਮ ਹਾਊਸ 'ਚ ਕੰਮ ਕਰਦੇ ਸੀ। ਇਨ੍ਹਾਂ 4 ਵਿਅਕਤੀਆਂ ਚੋਂ 3 ਵਿਅਕਤੀਆਂ ਦਾ ਕਤਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਇਹ ਲੱਗ ਰਿਹਾ ਹੈ ਇਹ ਕਤਲ ਬੀਤੀ ਦੇਰ ਰਾਤ ਨੂੰ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਤਾਂ ਜੋ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦਾ ਕਤਲ ਹੋਇਆ ਹੈ ਉਨ੍ਹਾਂ ਵਿੱਚੋਂ 2 ਵਿਅਕਤੀ ਪ੍ਰਵਾਸੀ ਮਜ਼ਦੂਰ ਸਨ ਤੇ ਇੱਕ ਵਿਅਕਤੀ ਪੰਜਾਬੀ ਹੈ ਜੋ ਕਿ ਇੱਕ ਕਰਸ਼ਰ ਦੇ ਉੱਪਰ ਟਰੈਕਟਰ ਚਲਾਉਂਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਸਥਾਨਕ ਵਾਸੀ ਦਿਲਬਾਗ ਸਿੰਘ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ।
ਇਹ ਵੀ ਪੜ੍ਹੋ:ਮਲੇਰਕੋਟਲਾ: ਮੁਹੱਲੇ ਸੀਲ ਹੋਣ ਕਾਰਨ ਸਥਾਨਕ ਵਾਸੀ ਪ੍ਰੇਸ਼ਾਨ