ਰੂਪਨਗਰ: ਦਾਣਾ ਮੰਡੀ ਵਿੱਚ ਬੁੱਧਵਾਰ ਨੂੰ ਕਣਕ ਦੀ ਖ਼ਰੀਦ ਦਾ ਪਹਿਲਾ ਦਿਨ ਸੀ। ਇਸ ਦੇ ਚਲਦਿਆਂ ਅਨਾਜ ਮੰਡੀ 'ਚ ਰੂਪਨਗਰ ਪੁਲਿਸ ਵੱਲੋਂ ਆਪਣੀ ਫੋਰਸ ਤੈਨਾਤ ਕੀਤੀ ਗਈ ਤਾਂ ਜੋ ਕਿਸਾਨ, ਆੜ੍ਹਤੀਆ ਨੂੰ ਅਤੇ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਾ ਆਵੇ।
ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਜ਼ਿਲ੍ਹੇ ਭਰ ਦੇ ਅੰਦਰ ਸਾਰੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਰੂਪਨਗਰ ਦੀ ਦਾਣਾ ਮੰਡੀ ਦੇ ਵਿੱਚ ਦੇਰ ਸ਼ਾਮ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੁਲਿਸ ਪਾਰਟੀਆਂ ਦਾਣਾ ਮੰਡੀ ਦੇ ਗਰਾਊਂਡ ਲੈਵਲ ਤੇ ਪੈਟਰੋਲਿੰਗ ਰਾਹੀਂ ਕੰਮ ਕਰ ਰਹੀਆਂ ਹਨ।
ਰੂਪਨਗਰ: ਦਾਣਾ ਮੰਡੀਆਂ 'ਚ ਐੱਸਐੱਸਪੀ ਵੱਲੋਂ ਪੁਲਿਸ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਇਸ ਸਬੰਧੀ ਜੋ ਦੌਰਾ ਕੀਤਾ ਹੈ, ਜਿਸ ਅਨੁਸਾਰ ਸਾਰੇ ਕੰਮ ਪੁਲਿਸ ਵੱਲੋਂ ਬਹੁਤ ਵਧੀਆ ਢੰਗ ਨਾਲ ਨਿਭਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਣਕ ਦੀ ਖ਼ਰੀਦ ਦੌਰਾਨ ਆੜ੍ਹਤੀਆ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪੁਲਿਸ ਇਨ੍ਹਾਂ ਦੀ ਸਹਾਇਤਾ ਵਾਸਤੇ ਹਮੇਸ਼ਾ ਤਿਆਰ ਰਹੇਗੀ।
ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ਦੀ ਖ਼ਰੀਦ ਮੰਡੀਆਂ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਤੈਨਾਤ ਕੀਤੀਆਂ ਗਈਆਂ ਹਨ। ਪੁਲਿਸ ਅਨੁਸਾਰ ਕਰਫਿਊ ਦੇ ਚੱਲਦੇ ਇਨ੍ਹਾਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਮਦਦ ਵਾਸਤੇ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।