ਪੰਜਾਬ

punjab

ETV Bharat / state

ਰੂਪਨਗਰ: ਐਸ.ਐਮ.ਓ ਨੇ ਕੋਰੋਨਾ ਨੂੰ ਦਿੱਤੀ ਮਾਤ - ਐਸਐਮਓ ਡਾ. ਪਵਨ ਕੁਮਾਰ

ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਡਾ. ਪਵਨ ਕੁਮਾਰ ਨੇ ਕੋਰੋਨਾ ਲਾਗ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਹੈ, ਜੋ ਕਿ ਸਰਕਾਰੀ ਹਸਪਤਾਲ 'ਚ ਬਤੌਰ ਐਸ.ਐਮ.ਓ ਤਾਇਨਾਤ ਹਨ।

Rupnagar: SMO beats Corona
ਰੂਪਨਗਰ: ਐਸ.ਐਮ.ਓ ਨੇ ਕੋਰੋਨਾ ਨੂੰ ਦਿੱਤੀ ਮਾਤ

By

Published : Jun 3, 2020, 2:08 PM IST

ਰੂਪਨਗਰ: ਸਰਕਾਰੀ ਹਸਪਤਾਲ ਦੇ ਡਾ. ਪਵਨ ਕੁਮਾਰ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਹੈਜੋ ਕਿ ਸਰਕਾਰੀ ਹਸਪਤਾਲ 'ਚ ਬਤੌਰ ਐਸ.ਐਮ.ਓ ਤਾਇਨਾਤ ਹਨ।

ਰੂਪਨਗਰ ਦੇ ਐਸਐਮਓ ਡਾ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਵਾਰਡ ਵਿੱਚ ਡਿਊਟੀ ਲੱਗੀ ਹੋਈ ਸੀ ਜਿੱਥੇ ਉਹ ਕੋਰੋਨਾ ਮਰੀਜ਼ਾਂ ਦਾ ਚੈੱਕਅਪ ਕਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਕੋਰੋਨਾ ਦੇ ਲਛਣ ਹੋਣ ਲੱਗੇ ਤਾਂ ਉਨ੍ਹਾਂ ਨੇ ਆਪਣਾ ਸਮੇਂ ਟੈਸਟ ਕਰਵਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ।

ਰੂਪਨਗਰ: ਐਸ.ਐਮ.ਓ ਨੇ ਕੋਰੋਨਾ ਨੂੰ ਦਿੱਤੀ ਮਾਤ

ਜਦੋਂ ਉਨ੍ਹਾਂ ਨੂੰ ਕੋਰੋਨਾ ਨੂੰ ਮਾਤ ਦੇਣ 'ਚ ਉਨ੍ਹਾਂ ਨੇ ਕੀ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕਸਰਤ ਕਰਦੇ ਰਹੇ ਤੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਬਾਕੀ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੂਸਟ ਕੀਤਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਡਾਕਟਰ ਹੈ ਤੇ ਉਹ ਆਪ ਵੀ ਡਾਕਟਰ ਹਨ। ਜਿਨ੍ਹਾਂ ਦੀ ਮਦਦ ਸਦਕਾ ਹੀ ਠੀਕ ਹੋਇਆ ਹਾ।

ਇਹ ਵੀ ਪੜ੍ਹੋ:ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵਿਦਿਆਰਥੀਆਂ ਦੀ ਆਨਲਾਈਨ ਕਾਂਉਸਲਿੰਗ

ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਮਹਾਂਮਾਰੀ ਤੋਂ ਬਿਲਕੁਲ ਵੀ ਨਾ ਡਰਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰੀ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕਰਨ ਤੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਆਪਣੇ ਹੱਥਾ ਨੂੰ ਸਾਫ਼ ਕਰੋ ਤੇ ਵੱਧ ਤੋਂ ਵੱਧ ਮਾਸਕ ਦੀ ਵਰਤੋਂ ਕਰੋ।

ABOUT THE AUTHOR

...view details