ਪੰਜਾਬ

punjab

ETV Bharat / state

ਰੂਪਨਗਰ: ਵੇਖੋ 'ਮਿਸ਼ਨ ਫ਼ਤਹਿ' ਦੀ ਮੂੰਹ ਬੋਲਦੀ ਤਸਵੀਰ ! - ਕੋਰੋਨਾ ਵਾਇਰਸ

ਰੂਪਨਗਰ ਸਰਕਾਰੀ ਹਸਪਤਾਲ ਦੇ ਕੋਰੋਨਾ ਟੈਸਟ ਸੈਂਟਰ ਦਾ ਹਾਲ-ਬਹਾਲ। ਡਾਕਟਰ ਵੱਲੋਂ ਜਿੱਥੇ ਕੋਰੋਨਾ ਟੈਸਟ ਕੀਤੇ ਜਾਦੇ ਹਨ ਉੱਥੇ ਤਾਂ ਪੂਰੀ ਤਰ੍ਹਾਂ ਛੱਤ ਦਾ ਵੀ ਪ੍ਰਬੰਧ ਨਹੀਂ ਹੈ।

Rupnagar: See the telling picture of Mission Fateh!
ਰੂਪਨਗਰ: ਵੇਖੋ ਮਿਸ਼ਨ ਫ਼ਤਹਿ ਦੀ ਮੂੰਹ ਬੋਲਦੀ ਤਸਵੀਰ !

By

Published : Aug 13, 2020, 2:01 PM IST

ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਸਹੂਲਤਾਂ ਦੇਣ ਦੇ ਲਈ ਲੋਕਾਂ ਦੇ ਨਾਲ ਵੱਡੇ-ਵੱਡੇ ਦਾਅਵੇ ਕਰਦੇ ਹਨ ਅਤੇ 'ਮਿਸ਼ਨ ਫ਼ਤਹਿ' ਦੇ ਅਧੀਨ ਕੋਰੋਨਾ ਨੂੰ ਕਾਬੂ ਪਾਉਣ ਦੀ ਗੱਲ ਕਹਿੰਦੇ ਹਨ। ਉੱਥੇ ਹੀ ਦੂਜੇ ਪਾਸੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਕਹਿੰਦੇ ਹਨ ਕਿ ਪੰਜਾਬ ਦੇ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ ਵਧਾਈ ਜਾਵੇਗੀ।

ਪਰ ਸਰਕਾਰੀ ਹਸਪਤਾਲ ਰੂਪਨਗਰ ਦੇ ਕੋਰੋਨਾ ਟੈਸਟ ਸੈਂਟਰ ਦਾ ਹਾਲ-ਬਹਾਲ ਹੈ। ਡਾਕਟਰ ਵੱਲੋਂ ਜਿੱਥੇ ਕੋਰੋਨਾ ਟੈਸਟ ਕੀਤੇ ਜਾਦੇ ਹਨ ਉੱਥੇ ਤਾਂ ਪੂਰੀ ਤਰ੍ਹਾਂ ਛੱਤ ਦਾ ਵੀ ਪ੍ਰਬੰਧ ਨਹੀ ਹੈ। ਕੋਰੋਨਾ ਟੈਸਟ ਕਰਵਾਉਣ ਆਏ ਮਰੀਜ਼ ਨੂੰ ਖੁੱਲ੍ਹੇ ਅਸਮਾਨ ਥੱਲੇ ਕਦੇ ਤਾਂ ਅੱਤ ਦੀ ਗਰਮੀ ਦੀ ਮਾਰ ਝੱਲਦੇ ਹਨ ਅਤੇ ਕਦੇ ਬਾਰਿਸ਼ ਹੇਠ ਖੜ੍ਹੇ ਹੋਣਾ ਪੈਦਾ ਹੈ।

ਰੂਪਨਗਰ: ਵੇਖੋ ਮਿਸ਼ਨ ਫ਼ਤਹਿ ਦੀ ਮੂੰਹ ਬੋਲਦੀ ਤਸਵੀਰ !

ਇਸ ਮਾਮਲੇ 'ਤੇ ਮਰੀਜ਼ਾ ਨੇ ਕਿਹਾ ਕਿ ਸਾਨੂੰ ਗਰਮੀ ਦੀ ਮਾਰ ਅਤੇ ਕਦੇ ਬਾਰਿਸ਼ ਦੇ ਹੇਠਾਂ ਖੜ੍ਹਨਾ ਪੈਂਦਾ ਹੈ। ਮਰੀਜ਼ਾ ਦਾ ਕਹਿਣਾ ਹੈ ਕਿ ਸਰਕਾਰ ਇਸ ਕੋਰੋਨਾ ਟੈਸਟ ਸੈਂਟਰ ਵੱਲ ਧਿਆਨ ਦੇਵੇ ਅਤੇ ਇਸ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਰੂਪਨਗਰ ਦੇ ਕੋਰੋਨਾ ਟੈਸਟ ਸੈਂਟਰ ਤੇ ਆਉਣ ਵਾਲੇ ਮਰੀਜ਼ਾ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇੱਥੇ ਕੋਈ ਸ਼ੈੱਡ ਦਾ ਟੈਂਟ ਦਾ ਇੰਤਜ਼ਾਮ ਕੀਤਾ ਜਾਵੇ।

ABOUT THE AUTHOR

...view details