ਰੂਪਨਗਰ: ਨਗਰ ਕੌਂਸਲ ਵੱਲੋਂ ਰੂਪਨਗਰ ਦੇ ਸਰਹਿੰਦ ਨਹਿਰ ਦੇ ਪੁਰਾਣੇ ਪੁਲ 'ਤੇ ਨਵੀਂ ਪਾਣੀ ਦੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਲਈ 7 ਅਗਸਤ ਤੋਂ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਹੋਇਆ ਹੈ, ਪਰ ਪਾਣੀ ਦੀ ਪਾਈਪ ਵਿਛਾਉਣ ਦਾ ਕੰਮ ਲਗਾਤਾਰ ਜਾਰੀ ਹੈ, ਅੱਜ ਤੀਸਰਾ ਦਿਨ ਹੋ ਗਿਆ ਹੈ ਪਰ ਪਾਣੀ ਦੀ ਪਾਈਪ ਵਿਛਾਉਣ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ।
ਪੀਣ ਵਾਲੇ ਪਾਣੀ ਨੂੰ ਤਰਸੇ ਰੂਪਨਗਰ ਵਾਸੀ - Rupnagar residents
ਰੂਪਨਗਰ ਸ਼ਹਿਰ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ ਕਿਉਂਕਿ ਪਾਣੀ ਦੀ ਪਾਈਪ ਲਾਈਨ ਨਵੀਂ ਪਾਈ ਜਾ ਰਹੀ ਹੈ, ਜਿਸ ਕਾਰਨ ਸ਼ਹਿਰਵਾਸੀ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਕਾਫ਼ੀ ਪ੍ਰੇਸ਼ਾਨ ਹਨ।
ਇੱਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ, ਦੂਜੇ ਪਾਸੇ ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਆ ਰਹੀ, ਜਿਸ ਕਾਰਨ ਆਮ ਜਨਤਾ ਬਹੁਤ ਤੰਗ ਪ੍ਰੇਸ਼ਾਨ ਹੈ। ਉਧਰ ਦੂਜੇ ਪਾਸੇ ਪਾਣੀ ਦੀ ਪਾਈਪ ਨੂੰ ਜੋੜਨ ਦਾ ਕੰਮ ਅਜੇ ਚੱਲ ਰਿਹਾ ਹੈ ਉਮੀਦ ਹੈ ਕਿ ਅੱਜ ਸ਼ਾਮ ਤੱਕ ਪਾਣੀ ਦੀ ਸਪਲਾਈ ਚਾਲੂ ਹੋ ਜਾਵੇਗੀ। ਉਧਰ ਦੂਜੇ ਪਾਸੇ ਸ਼ਹਿਰ ਦੇ ਵਾਸੀ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਕਾਫੀ ਪ੍ਰੇਸ਼ਾਨ ਹਨ।
ਰੂਪਨਗਰ ਦੇ ਸਥਾਨਕ ਵਾਸੀ ਅਮਿਤ ਅਰੋੜਾ ਨੇ ਦੱਸਿਆ ਕਿ ਪਾਣੀ ਨਾ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਨਗਰ ਕੌਂਸਲ ਵੱਲੋਂ ਪਾਣੀ ਨੂੰ ਦੋ ਦਿਨਾਂ ਲਈ ਬੰਦ ਕੀਤਾ ਗਿਆ ਸੀ ਪਰ ਅੱਜ ਤੀਸਰਾ ਦਿਨ ਹੋ ਗਿਆ, ਅਜੇ ਤੱਕ ਵੀ ਪਾਈਪ ਲਾਈਨ ਨੂੰ ਵਿਛਾਉਣ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਨਗਰ ਕੌਂਸਲ ਵੱਲੋਂ ਟੈਂਕਰਾਂ ਰਾਹੀਂ ਵੀ ਉਨ੍ਹਾਂ ਦੇ ਇਲਾਕੇ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਦਿੱਤੀ ਗਈ।