ਰੂਪਨਗਰ:ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਰੂਪਨਗਰ ਬਲਾਕ (Rupnagar Mining Department) ਇੱਕ ਦੇ ਵਿੱਚ ਪੈਂਦੀ ਮਾਈਨਿੰਗ ਖੱਡ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ, ਜ਼ਿਕਰਯੋਗ ਹੈ ਕਿ ਦੂਸਰੀ ਵਾਰੀ ਰੱਦ ਕੀਤਾ ਗਿਆ ਹੈ। ਇਹ ਕਾਰਵਾਈ ਮਾਈਨਿੰਗ ਵਿਭਾਗ ਵੱਲੋਂ ਬਲਾਕ ਇੱਕ ਦੀ ਖੱਡ ਦਾ ਠੇਕਾ ਠੇਕੇਦਾਰ ਵਲੋਂ ਵਿਭਾਗ ਕੋਲ ਪੈਸੇ ਨਾ ਜਮਾਂ ਕਰਵਾਉਣ ਦੇ ਕਾਰਨ ਰੱਦ ਕੀਤੀ ਗਈ ਹੈ।
ਇਹ ਵੀ ਪੜੋ:ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ, ਅੰਡਰਵਿਅਰ ਵਿੱਚ ਲਕੋ ਰੱਖੀਆਂ ਸਨ ਚੈਨੀਆਂ
ਮਾਨਸੂਨ ਸੀਜ਼ਨ ਦੇ ਕਾਰਨ ਮਾਈਨਿੰਗ ਸਾਈਟਾਂ ਬੰਦ ਹਨ ਅਤੇ 30 ਸਤੰਬਰ ਤੱਕ ਮਾਈਨਿੰਗ ਬੰਦ ਹੈ ਰੇਤਾ ਬਜ਼ਰੀ ਦੀ ਕਮੀ ਦੇ ਨਾਲ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਅਤੇ ਠੇਕੇਦਾਰ ਵਿਚਕਾਰ ਵਿਵਾਦ ਤੋਂ ਬਾਅਦ ਹੁਣ ਸਤੰਬਰ ਤੋਂ ਬਾਅਦ ਵੀ ਮਾਈਨਿੰਗ ਖੁੱਲ੍ਹਣ ਦੀ ਉਮੀਦ ਘੱਟ ਜਾਪਦੀ ਹੈ। ਠੇਕੇਦਾਰ ਰਾਕੇਸ਼ ਚੌਧਰੀ ਕੋਲ ਮਾਰਚ 2023 ਤੱਕ ਬਲਾਕ ਇੱਕ ਦੀ ਖੱਡ ਦਾ ਮਾਈਨਿੰਗ ਦਾ ਠੇਕਾ ਹੈ ਜਿਸ ਨੂੰ ਰੱਦ ਰਦ ਕੀਤਾ ਗਿਆ ਹੈ।