ਰੂਪਨਗਰ: ਪੰਜਾਬ 'ਚ ਕਰਫਿਊ ਦੇ ਚਲਦੇ ਕਈ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਪ੍ਰਵਾਸੀ ਮਜ਼ਦੂਰਾਂ ਦੇ ਨਾਂਅ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਕੀਤੇ ਗਏ ਖ਼ਾਸ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਰਫਿਊ ਤੱਕ ਸ਼ਹਿਰ 'ਚ ਰਹਿ ਸਕਣ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸ਼ੈਲਟਰ ਹੋਮਸ ਤੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਤੋਂ ਬਾਹਰ ਨਾ ਜਾਣ ਦੀ ਅਪੀਲ ਕਰਦਿਆਂ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਨੰਗਲ, ਸ਼੍ਰੀ ਆਨੰਦਪੁਰ ਸਾਹਿਬ , ਰੂਪਨਗਰ ਅਤੇ ਹੋਰਨਾਂ ਥਾਵਾਂ 'ਤੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸ਼ੈਲਟਰ ਹੋਮਸ ਤਿਆਰ ਕੀਤੇ ਗਏ ਹਨ। ਇਥੇ ਉਨ੍ਹਾਂ ਨੂੰ ਰਿਹਾਇਸ਼, ਖਾਣਾ ਤੇ ਸਿਹਤ ਸੁਵਿਧਾਵਾਂ ਮੁਫਤ ਮੁਹਇਆ ਕਰਵਾਇਆਂ ਜਾਣਗੀਆਂ। ਮਜ਼ਦੂਰ ਹੇਠ ਦਿੱਤੇ ਗਏ ਹੈਲਪਲਾਈਨ ਨੰਬਰ ਰਾਹੀਂ ਪ੍ਰਸ਼ਾਸਨ ਤੋਂ ਹਰ ਸੰਭਵ ਮਦਦ ਲੈ ਸਕਦੇ ਹ।
ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155 , ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015,ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।