ਰੂਪਨਗਰ: ਸੂਬੇ ਦੇ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਲਗਾਤਾਰ ਕਰਫਿਊ ਚੱਲ ਰਿਹਾ ਹੈ। ਉੱਥੇ ਹੀ ਸੂਬਾ ਸਰਕਾਰ ਨੇ ਕਰਫ਼ਿਊ ਦੇ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ। ਸੋਮਵਾਰ ਨੂੰ ਰੂਪਨਗਰ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦੁਕਾਨਾਂ ਖੁੱਲ੍ਹੀਆਂ ਇਸ ਦੌਰਾਨ ਹਰ ਇਲਾਕੇ ਦੇ ਵਿੱਚ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਨਜ਼ਰ ਆਈ।
ਰੂਪਨਗਰ: ਕਰਫਿਊ ਦੌਰਾਨ ਬਜ਼ਾਰ ਖੁਲ੍ਹਣ 'ਤੇ ਵੱਡੀ ਗਿਣਤੀ 'ਚ ਬਜ਼ਾਰਾਂ 'ਚ ਨਜ਼ਰ ਆਈ ਭੀੜ - curfew
ਸੂਬੇ ਦੇ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਲਗਾਤਾਰ ਕਰਫਿਊ ਚੱਲ ਰਿਹਾ ਹੈ। ਉੱਥੇ ਹੀ ਸੂਬਾ ਸਰਕਾਰ ਨੇ ਕਰਫ਼ਿਊ ਦੇ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੇ ਫੈਸਲੇ ਵਿੱਚ ਅੰਤਰ ਹੈ। ਉਨ੍ਹਾ ਕਿਹਾ ਕਿ ਸਰਕਾਰ ਮੁਤਾਬਕ ਬਜ਼ਾਰ 9 ਤੋਂ 1 ਵਜੇ ਤੱਕ ਖੋਲ੍ਹੇ ਜਾਣਗੇ। ਇਸ ਦੇ ਉਲਟ ਜ਼ਿਲ੍ਹਾ ਪ੍ਰਸ਼ਾਸਨ ਨੇ 7 ਤੋਂ 11 ਵਜੇ ਤੱਕ ਬਜ਼ਾਰ ਖੋਲ੍ਹਣ ਦੇ ਹੁਕਮ ਚਾੜ ਦਿੱਤੇ। ਇਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ 'ਤੇ ਪ੍ਰਸ਼ਾਸਨ ਦੇ ਫੈਸਲਿਆਂ 'ਚ ਆਪਸੀ ਤਾਲਮੇਲ ਦੇ ਦਿਖਾਈ ਨਹੀਂ ਦੇ ਰਿਹਾ ਹੈ। ਮੱਕੜ ਨੇ ਕਿਹਾ ਕਿ ਜਿਸ ਕਾਰਨ ਆਮ ਲੋਕਾਂ ਅੰਦਰ ਭੁਲੇਖੇ ਪਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਲੋਕ 9 ਵਜੇ ਦੇ ਹਿਸਾਬ ਨਾਲ ਹੀ ਬਜ਼ਾਰਾਂ ਵਿੱਚ ਪਹੁੰਚੇ ਪਰ ਜਦੋਂ ਉਨ੍ਹਾ ਨੂੰ ਪਤਾ ਲੱਗਿਆ ਕਿ ਦੁਕਾਨਾਂ ਗਿਆਰਾ ਵਜੇ ਤੱਕ ਹੀ ਖੁੱਲ੍ਹੀਆਂ ਹਨ ਤਾਂ ਉਨ੍ਹਾਂ 'ਚ ਅਫਰਾ-ਤਫਰੀ ਮੱਚ ਗਈ।