ਰੂਪਨਗਰ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ ਨਾਲ-ਨਾਲ ਸੂਬੇ ਵਿੱਚ ਵੀ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਖ਼ਾਤਮੇ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕੋਈ ਨਾ ਕੋਈ ਗੱਲ ਸਾਹਮਣੇ ਆ ਜਾਂਦੀ ਹੈ। ਕੀ ਸੱਚਮੁੱਚ ਗਰਮੀ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ, ਇਹ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦੇ ਸਿਵਲ ਸਰਜਨ ਐਚਐਨ ਸ਼ਰਮਾ ਨਾਲ ਗੱਲਬਾਤ ਕੀਤੀ।
ਸਿਵਲ ਸਰਜਨ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਬਲਿਊਐਚਓ ਵੱਲੋਂ ਗਰਮੀ ਨਾਲ ਕੋਰੋਨਾ ਵਾਇਰਸ ਖ਼ਤਮ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਜਿਹੜਾ ਮਾਰੂਥਲ ਇਲਾਕਾ ਹੈ ਜਿੱਥੇ ਬਹੁਤ ਗਰਮੀ ਹੁੰਦੀ ਹੈ, ਉੱਥੇ ਵੀ ਅੱਜ ਕੋਰੋਨਾ ਹੈ, ਜਿੱਥੇ ਬਹੁਤ ਜ਼ਿਆਦਾ ਠੰਡ ਹੈ, ਉੱਥੇ ਵੀ ਕੋਰੋਨਾ ਵਾਇਰਸ ਦੀ ਮਾਰ ਜਾਰੀ ਹੈ।