ਰੂਪਨਗਰ:ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਬਚੋਲੀ ਵਿੱਚ ਰਹਿੰਦੇ ਨੇਪਾਲੀ ਪਰਿਵਾਰ ਦਾ ਇੱਕ 16 ਸਾਲਾ ਲੜਕਾ ਵਿਨੋਦ ਪਿਛਲੇ ਦੋ ਸਾਲ ਪਹਿਲਾ ਸਿਰ ਵਿਚ ਪਾਣੀ ਭਰਨ ਕਰਕੇ ਆਪ੍ਰੇਸ਼ਨ ਹੋਇਆ ਸੀ।ਜਿਸ 'ਤੇ ਕਰੀਬ 80000 ਰੁਪਏ ਖਰਚ ਹੋਏ ਸਨ ਪਰ ਹੁਣ ਜਦੋਂ ਉਸਦੀ ਸਿਹਤ ਵਿਗੜਨ 'ਤੇ ਜਦੋਂ ਉਹ ਪੀ.ਜੀ.ਆਈ (PGI) ਲੈ ਕੇ ਆਏ ਤਾ ਕਿਹਾ ਕਿ ਆਪ੍ਰੇਸ਼ਨ ਕਰਨਾ ਪਏਗਾ।ਜਿਸ ਲਈ ਹਜ਼ਾਰਾਂ ਰੁਪਏ ਖਰਚ ਆਉਣਗੇ।
ਬੱਚੇ ਦੇ ਇਲਾਜ ਕਰਵਾਉਣ ਤੋਂ ਅਸਮਰਥ ਗ਼ਰੀਬ ਪਰਿਵਾਰ
16 ਸਾਲਾ ਵਿਨੋਦ ਦੇ ਮਾਪਿਆਂ ਨੇ ਦੱਸਿਆ ਕਿ ਉਸ ਦੇ ਸਿਰ ਵਿਚ ਪਾਣੀ ਭਰ ਗਿਆ ਸੀ। ਉਸ ਦਾ ਦੋ ਸਾਲ ਪਹਿਲਾਂ ਆਪ੍ਰੇਸ਼ਨ ਹੋਇਆ ਸੀ ਅਤੇ ਉਦੋਂ ਤੋਂ ਠੀਕ ਸੀ ਪਰ ਦੋ ਤਿੰਨ ਦਿਨ ਪਹਿਲਾਂ ਉਹ ਬੀਮਾਰ ਹੋ ਗਿਆ।ਇਸ ਲਈ ਉਹ ਉਸ ਨੂੰ ਸਥਾਨਕ ਹਸਪਤਾਲ ਲੈ ਗਏ।ਜਿਥੇ ਉਸਨੇ ਪੀਜੀਆਈ ਜਾਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪੀ ਜੀ ਆਈ ਚੰਡੀਗੜ੍ਹ ਗਏ ਅਤੇ ਫਿਰ ਉਨ੍ਹਾਂ ਨੇ ਕਿਹਾ ਕਿ ਇਸ ਦਾ ਆਪ੍ਰੇਸ਼ਨ ਕਰਨਾ ਪਏਗਾ ਅਤੇ ਡਾਕਟਰਾਂ ਨੇ ਆਪ੍ਰੇਸ਼ਨ ਕਰਨ ਲਈ ਸਿਰ ਦੇ ਵਾਲ ਕੱਟ ਦਿੱਤੇ ਅਤੇ ਬਾਅਦ ਵਿੱਚ 20000 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਪਰ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ 2000 ਰੁਪਏ ਹਨ।ਇਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਦੇਖਦੇ ਹਾਂ ਅਤੇ ਇਕ ਕਾਰ ਆਈ ਅਤੇ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਬੱਚੇ ਨੂੰ ਕੋਰੋਨਾ ਹੈ।