ਪੰਜਾਬ

punjab

ETV Bharat / state

ਨੂਰਪੁਰ ਬੇਦੀ ਕਾਨਫਰੰਸ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਰੁਲਦੂ ਸਿੰਘ ਮਾਨਸਾ

ਨੂਰਪੁਰ ਬੇਦੀ ਦੇ ਪਿੰਡ ਚੈਹੜ ਮਾਜਰਾ ਵਿਖੇ ਰੱਖੀ ਗਈ ਮਜਦੂਰ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੱਖੀ ਗਈ ਕਾਨਫਰੰਸ ’ਚ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ’ਤੇ ਪੁੱਜੇ।

ਪਿੰਡ ਚੈਹੜ ਮਾਜਰਾ ਵਿਖੇ 'ਮਜ਼ਦੂਰ ਕਿਸਾਨ ਏਕਤਾ' ਕਾਨਫਰੰਸ
ਪਿੰਡ ਚੈਹੜ ਮਾਜਰਾ ਵਿਖੇ 'ਮਜ਼ਦੂਰ ਕਿਸਾਨ ਏਕਤਾ' ਕਾਨਫਰੰਸ

By

Published : May 1, 2021, 10:46 PM IST

ਰੂਪਨਗਰ: ਨੂਰਪੁਰ ਬੇਦੀ ਦੇ ਪਿੰਡ ਚੈਹੜ ਮਾਜਰਾ ਵਿਖੇ ਰੱਖੀ ਗਈ ਮਜਦੂਰ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਮਜ਼ਦੂਰ ਕਿਸਾਨ ਏਕਤਾ' ਕਾਨਫਰੰਸ ’ਚ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੋਕੇ ’ਤੇ ਬੋਲਦਿਆ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਦਾ ਬਹਾਨਾ ਬਣਾਕੇ ਮਜ਼ਦੂਰਾਂ ਦੀ ਦਿਹਾੜੀ ਘਟਾਕੇ ਮਜ਼ਦੂਰ ਵਰਗ ਨਾਲ ਧੱਕਾ ਕੀਤਾ ਹੈ ਇਸ ਧੱਕੇ ਵਿਰੁੱਧ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ।

ਪਿੰਡ ਚੈਹੜ ਮਾਜਰਾ ਵਿਖੇ 'ਮਜ਼ਦੂਰ ਕਿਸਾਨ ਏਕਤਾ' ਕਾਨਫਰੰਸ
ਆਕਸੀਜਨ ਦੀ ਘਾਟ ਦੇ ਮੁੱਦੇ ’ਤੇ ਬੋਲਦਿਆ ਉਨ੍ਹਾਂ ਕਿਹਾ ਕਿ ਮੋਦੀ ਵਲੋ ਕੰਪਨੀਆ ਦਾ ਸਮਾਨ ਵੇਚਣ ਲਈ ਇਹ ਸਭ ਕੁੰਝ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀਆ ਦਾ ਸਮਾਨ ਵੇਚਣ ਲਈ ਇਹ ਬਿਮਾਰੀ ਲਿਆਦੀ ਗਈ ਹੈl ਅੱਜ ਦੀ ਕਾਨਫ਼ਰੰਸ ਸਯੁੰਕਤ ਕਿਸਾਨ ਮੋਰਚੇ ਨੂੰ ਵਿਸ਼ਵਾਸ਼ ’ਚ ਲੈ ਕੇ ਨਹੀ ਕੀਤੀ ਗਈ। ਇਸ ਸਵਾਲ ਦੇ ਜਵਾਬ ’ਤੇ ਬੋਲਦੇ ਹੋਏ ਉਨਾ ਕਿਹਾ ਕਿ ਪਹਿਲਾ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਵਲੋ ਇਹ ਫੈਸਲਾ ਲਿਆ ਗਿਆ ਸੀ ਕਿ ਦਿੱਲੀ ’ਚ ਹੀ ਰਹਿਣਾ ਹੈ ਪਰ ਬਾਅਦ ’ਚ ਹੋ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ lਉਨਾ ਅੱਗੇ ਕਿਹਾ ਕਿ ਉਹ ਬਾਗੀ ਹਨ ਤੇ ਕਦੇ ਵੀ ਸਰਕਾਰ ਦੀ ਕੋਈ ਵੀ ਗੱਲ ਨਹੀ ਮੰਨ਼ਣਗੇ l ਨਾ ਕੇਦਰ ਸਰਕਾਰ ਦੀ ਮੰਨਾਗੇ ਤੇ ਨਾ ਹੀ ਪੰਜਾਬ ਸਰਕਾਰ ਦੀ l ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਲਦ ਤੋ ਜਲਦ ਦੁਬਾਰਾ ਦਿੱਲੀ ਬਾਰਡਰਾਂ ’ਤੇ ਪਹੁੰਚਣ ਤਾਂ ਜੋ ਕਿਸਾਨ ਅੰਦੋਲਨ ਨੂੰ ਹੋਰ ਮਜਬੂਤੀ ਮਿਲ ਸਕੇ।

ABOUT THE AUTHOR

...view details