ਰੂਪਨਗਰ: ਹਾਥਰਸ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਵਾਲਮੀਕਿ ਭਾਈਚਾਰੇ ਵੱਲੋਂ ਬੀਤੇ ਦਿਨੀਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਅੱਜ ਰੋਪੜ ਸ਼ਹਿਰ ਦੇ ਬਾਜ਼ਾਰ ਪੂਰਨ ਰੂਪ ਉੱਤੇ ਬੰਦ ਰਹੇ ਅਤੇ ਬਾਜ਼ਾਰਾਂ ਵਿੱਚ ਸਨਾਟਾ ਛਾਇਆ ਰਿਹਾ।
ਵਾਲਮੀਕਿ ਭਾਈਚਾਰੇ ਦੇ ਸੱਦੇ ਉੱਤੇ ਰੋਪੜ ਸ਼ਹਿਰ ਮੁਕੰਮਲ ਬੰਦ - Valmiki community
ਹਾਥਰਸ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਸੀ ਜਿਸ ਤਹਿਤ ਅੱਜ ਰੋਪੜ ਸ਼ਹਿਰ ਦੇ ਬਾਜ਼ਾਰ ਪੂਰਨ ਰੂਪ ਉੱਤੇ ਬੰਦ ਰਹੇ।
ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਵਾਲਮੀਕਿ ਭਾਈਚਾਰੇ ਨੇ ਅਪੀਲ ਕੀਤੀ ਸੀ ਕਿ ਪੰਜਾਬ ਬੰਦ ਉੱਤੇ ਮਾਰਕਿਟ ਨੂੰ ਮੁਕੰਮਲ ਢੰਗ ਨਾਲ ਬੰਦ ਕੀਤੀ ਜਾਵੇ ਜਿਸ ਤਹਿਤ ਮਾਰਕਿਟ ਬੰਦ ਕੀਤੀ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਅੱਜ ਪੰਜਾਬ ਬੰਦ ਹਾਥਰਸ ਦੀ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਹਾਥਰਸ ਦੇ ਵਿੱਚ ਵਹਿਸ਼ੀਆਨਾ ਢੰਗ ਦੇ ਨਾਲ ਇੱਕ ਲੜਕੀ ਦੇ ਨਾਲ ਜਬਰ ਜ਼ਨਾਹ ਹੋਇਆ ਹੈ ਉਸਦੀ ਉਹ ਤਿੱਖੀ ਨਿਖੇਧੀ ਕਰਦੇ ਹਨ ਤੇ ਯੋਗੀ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਾਲਮੀਕਿ ਸਮਾਜ ਦੇ ਨਾਲ ਹਨ ਤੇ ਵਾਲਮੀਕਿ ਸਮਾਜ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹਨ।