ਰੂਪਨਗਰ: ਪੰਜਾਬ ਦੀ ਸੱਤਾ ਤੇ ਬੈਠ ਕੈਪਟਨ ਸਰਕਾਰ ਨੇ ਸੂਬੇ ਦੇ ਵਿਕਾਸ ਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸਨ। ਪਰ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਰੋਪੜ ਸ਼ਹਿਰ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮੁਹੱਈਆ ਕਰਾ ਸਕੇ। ਇਸ ਗੱਲ ਦੀ ਹਕੀਕਤ ਤੁਹਾਨੂੰ ਅਸੀਂ ਈਟੀਵੀ ਭਾਰਤ ਦੀ ਇਸ ਰਿਪੋਰਟ 'ਚ ਦਿਖਾ ਰਹੇ ਹਾਂ, ਕਿ ਰੋਪੜ ਸ਼ਹਿਰ ਦੇ ਲੋਕ ਅੱਜ ਵੀ ਸਰਹਿੰਦ ਨਹਿਰ ਤੇ ਲੱਗੇ ਇੱਕ ਹੈਂਡਪੰਪ ਤੇ ਰੋਜ਼ਾਨਾ ਪਿਛਲੇ ਕਈ ਸਾਲਾਂ ਤੋਂ ਪੀਣ ਵਾਲਾ ਪਾਣੀ ਭਰਨ ਆਉਂਦੇ ਹਨ। ਇਸ ਹੈਂਡ ਪੰਪ ਤੇ ਭਰਨ ਆਏ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਹੈ, ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਜੇ ਪਾਣੀ ਆਉਂਦਾ ਹੈ, ਤਾਂ ਉਹ ਬਹੁਤ ਗੰਦਾ ਅਤੇ ਪੀਲਾ ਹੁੰਦਾ ਹੈ, ਜੋ ਪੀਣ ਲਾਇਕ ਨਹੀਂ ਹੈ।
ਪੀਣ ਵਾਲੇ ਸਾਫ਼ ਪਾਣੀ ਲਈ ਤਰਸੇ ਰੋਪੜ ਵਾਸੀ - ਪੇਟ ਦੀਆਂ ਬੀਮਾਰੀਆਂ
ਰੂਪਨਗਰ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ, ਮਜਬੂਰਨ ਲੋਕ ਸਰਹਿੰਦ ਨਹਿਰ ਤੇ ਲੱਗੇ ਹੈਂਡਪੰਪ ਤੇ ਰੋਜ਼ਾਨਾ ਭਰਨ ਜਾਂਦੇ ਹਨ ਸਾਫ਼ ਪਾਣੀ
ਇਸ ਕਰਕੇ ਮਜਬੂਰ ਹੋ ਕੇ ਸਾਨੂੰ ਰੋਜ਼ਾਨਾ ਸਰਹਿੰਦ ਨਹਿਰ ਤੇ ਲੱਗੇ ਹੈਂਡਪੰਪ ਤੇ ਪੀਣ ਵਾਲਾ ਪਾਣੀ ਭਰਨ ਵਾਸਤੇ ਆਉਣਾ ਪੈਂਦਾ ਹੈ। ਕੁੱਝ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ, ਕਿ ਅਸੀਂ ਨਗਰ ਕੌਂਸਲ ਨੂੰ ਪਾਣੀ ਦਾ ਸਿਰਫ਼ ਬਿੱਲ ਦਿੰਦੇ ਹਾਂ। ਪਰ ਸਾਨੂੰ ਨਗਰ ਕੌਂਸਲ ਸਾਫ਼ ਪਾਣੀ ਨਹੀਂ ਦਿੰਦਾ। ਇੱਕ ਔਰਤ ਨੇ ਦੱਸਿਆ ਹੈ, ਕਿ ਜੇ ਸਾਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਦੇਣਾ, ਤਾਂ ਅਸੀਂ ਫਿਰ ਵੋਟਾਂ ਕਿਸ ਨੂੰ ਪਾਈਏ। ਇੱਥੇ ਮੌਜੂਦ ਲੋਕਾਂ ਨੇ ਦੱਸਿਆ ਹੈ, ਕਿ ਗੰਦਾ ਪਾਣੀ ਪੀਣ ਨਾਲ ਉਨ੍ਹਾਂ ਨੂੰ ਪੇਟ ਦੀਆਂ ਬੀਮਾਰੀਆਂ ਵੀ ਲੱਗ ਰਹੀਆਂ ਹਨ। ਰੋਪੜ ਵਾਸੀਆ ਨੇ ਸਰਕਾਰ ਪਾਸੋਂ ਪੀਣ ਵਾਲੇ ਸਾਫ਼ ਪਾਣੀ ਦੀ ਮੰਗ ਕੀਤੀ।
ਇਹ ਵੀ ਪੜ੍ਹੋਂ:-ਪੁਲਿਸ ਮੁਲਾਜ਼ਮਾਂ ਨੇ ਫਰੂਟ ਰੇਹੜੀ ਵਾਲੇ ਦੇ ਜੜੇ ਥੱਪੜ,ਵੀਡੀਓ ਵਾਇਰਲ